15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ੋਨ ਮੀਰੀ-ਪੀਰੀ ਸਾਹਿਬ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 09-06-2026
ਘੁਮਾਣ, 8 ਜੂਨ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਮੀਰੀ-ਪੀਰੀ ਸਾਹਿਬ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਦੀ ਅਗਵਾਈ 'ਚ ਘੁਮਾਣ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਹੀ ਕੇਂਦਰ ਵਲੋਂ ਅਮਰੀਕਾ ਇਰਾਨ ਜੰਗ ਦਾ ਹਵਾਲਾ ਦਿੰਦਿਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਸ਼ਿਖ਼ਰ 'ਤੇ ਖੜੇ ਕਰ ਦਿੱਤਾ ਹੈ ਤੇ ਆਏ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਨਾਲ ਆਮ ਕਿਸਾਨ, ਮਜ਼ਦੂਰ ਅਤੇ ਹਰ ਆਮ ਆਦਮੀ ਦੇ ਲਈ ਜ਼ਿੰਦਗੀ ਜੀਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਦੇਸ਼ ਦੀ ਕਿਰਸਾਨੀ ਲਈ ਮੌਤ ਦੇ ਵਾਰੰਟ ਸਾਬਤ ਹੋਵੇਗਾ | ਸੂਬਾ ਆਗੂਆਂ ਸੁਰਿੰਦਰ ਸਿੰਘ ਚੌਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਕੇਂਦਰ ਦੇ ਨਾਲ ਹੀ ਸੂਬਾ ਸਰਕਾਰ ਇਨ੍ਹਾਂ ਨੀਤੀਆਂ ਵਿਚ ਬਰਾਬਰ ਦੀ ਸ਼ਰੀਕ ਹੋ ਰਹੀ ਹੈ ਤੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ 'ਤੇ ਅੰਨਾ ਤਸ਼ੱਦਦ ਕਰਦਿਆਂ ਨਾਦਰਸ਼ਾਹੀ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਸੰਘਰਸ਼ੀ ਜਮਾਤਾਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੀਆਂ | ਇਸ ਮੌਕੇ ਆਗਿਆਪਾਲ ਸਿੰਘ ਬੋਲੇਵਾਲ, ਸਾਹਿਬ ਸਿੰਘ ਬਾਘੇ, ਹਜੂਰ ਸਿੰਘ ਕਪੂਰਾ, ਸਰਬਜੀਤ ਸਿੰਘ ਲੋਧੀ, ਕੁਲਵੰਤ ਸਿੰਘ ਬੱਲੋਂ, ਪ੍ਰਧਾਨ ਸੋਹਣ ਸਿੰਘ, ਸਰਵਣ ਸਿੰਘ, ਪ੍ਰੇਮ ਸਿੰਘ, ਰਣਜੀਤ ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਗੁਰਪਾਲ ਸਿੰਘ, ਹਰਜਿੰਦਰ ਸਿੰਘ ਮੰਡ, ਬਲਵਿੰਦਰ ਸਿੰਘ ਮੰਡ, ਮੇਹਰ ਸਿੰਘ ਮੰਡ, ਫ਼ੌਜੀ ਅਮੋਲਕ ਸਿੰਘ, ਅਜੀਤ ਸਿੰਘ ਸਿੱਧਵਾਂ, ਡਾ. ਸਰਬਜੀਤ ਸਿੰਘ ਬੱਲੜਵਾਲ, ਗੁਰਦੇਵ ਸਿੰਘ ਕਵੀ, ਸਰਪੰਚ ਜਸਵੰਤ ਸਿੰਘ ਭੋਲ, ਸੋਨੂੰ ਭੋਲ, ਪੱਪੂ ਸੇਰੋਵਾਲ, ਬੀਬੀ ਜਸਵਿੰਦਰ ਕੌਰ ਬੱਲੜਵਾਲ ਤੇ ਬੀਬੀ ਗੁਰਮੀਤ ਕੌਰ ਬੱਲੜਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੇਹਲੀ-ਮੇਹਟਾਂ ਬਾਈਪਾਸ 'ਤੇ ਵਾਪਰੇ ਸੜਕੀ ਹਾਦਸੇ 'ਚ ਪਿਉ-ਧੀ ਦੀ ਮੌਤ ਅਗਲੀ ਖ਼ਬਰ ਪਿੰਡ ਪੱਡਾ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 107 ਮਰੀਜ਼ਾਂ ਦੀ ਜਾਂਚ
Ad Position 24