28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡਲਹੌਜ਼ੀ ਰੋਡ 'ਤੇ ਟੁੱਟੀ ਹਾਈ ਟੈਨਸ਼ਨ ਤਾਰ, ਵੱਡਾ ਹਾਦਸਾ ਟਲਿਆ <br/>

Ad Position 21
No active advertisement
ਅਜੀਤ ਡੈਸਕ 10-06-2026
ਪਠਾਨਕੋਟ, 9 ਜੂਨ (ਸੁਮਿਤ)-ਪਠਾਨਕੋਟ ਦੇ ਡਲਹੌਜ਼ੀ ਰੋਡ 'ਤੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਸੜਕ ਦੇ ਉੱਪਰੋਂ ਲੰਘ ਰਹੀ ਹਾਈ ਟੈਨਸ਼ਨ ਬਿਜਲੀ ਦੀ ਤਾਰ ਅਚਾਨਕ ਟੁੱਟ ਕੇ ਹੇਠਾਂ ਡਿਗ ਪਈ | ਘਟਨਾ ਸਮੇਂ ਸੜਕ 'ਤੇ ਕਾਫ਼ੀ ਆਵਾਜਾਈ ਸੀ, ਪਰ ਖ਼ੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਕਈ ਲੋਕ ਵਾਲ-ਵਾਲ ਬਚ ਗਏ | ਪ੍ਰਤੱਖਦਰਸ਼ੀਆਂ ਅਨੁਸਾਰ ਤਾਰ ਟੁੱਟਣ ਤੋਂ ਪਹਿਲਾਂ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਸੁਚੇਤ ਹੋ ਗਏ | ਕੁਝ ਹੀ ਪਲਾਂ ਬਾਅਦ ਤਾਰਾਂ ਸੜਕ 'ਤੇ ਆ ਡਿੱਗੀਆਂ ਅਤੇ ਆਪਸ ਵਿਚ ਟਕਰਾਉਣ ਕਾਰਨ ਚਿੰਗਾੜੀਆਂ ਨਿਕਲਣ ਲੱਗ ਪਈਆਂ | ਧਮਾਕੇ ਅਤੇ ਚਿੰਗਾੜੀਆਂ ਨੂੰ ਦੇਖ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਰਾਹਗੀਰ ਘਬਰਾ ਗਏ ਅਤੇ ਸੁਰੱਖਿਅਤ ਥਾਵਾਂ ਵੱਲ ਹਟ ਗਏ | ਤਾਰਾਂ ਦੇ ਜ਼ਮੀਨ 'ਤੇ ਡਿੱਗਣ ਨਾਲ ਨੇੜੇ ਖ਼ਾਲੀ ਪਲਾਟ ਵਿਚ ਮੌਜੂਦ ਝਾੜੀਆਂ ਨੂੰ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਸਥਾਨਕ ਲੋਕਾਂ ਨੇ ਤੁਰੰਤ ਸੜਕ 'ਤੇ ਆਵਾਜਾਈ ਰੋਕ ਦਿੱਤੀ ਅਤੇ ਵਾਹਨਾਂ ਨੂੰ ਹੋਰ ਰਸਤਿਆਂ ਵੱਲ ਮੋੜਨਾ ਸ਼ੁਰੂ ਕਰ ਦਿੱਤਾ | ਸੁਰੱਖਿਆ ਦੇ ਮੱਦੇਨਜ਼ਰ ਸੜਕ ਦੇ ਵਿਚਕਾਰ ਰੁਕਾਵਟਾਂ ਵੀ ਲਗਾਈਆਂ ਗਈਆਂ | ਘਟਨਾ ਦੀ ਸੂਚਨਾ ਮਿਲਦੇ ਹੀ ਪਾਵਰਕਾਮ ਅਧਿਕਾਰੀਆਂ ਨੇ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਅਤੇ ਮੁਰੰਮਤ ਟੀਮ ਨੂੰ ਮੌਕੇ 'ਤੇ ਭੇਜਿਆ | ਉੱਥੇ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਪਹੁੰਚ ਕੇ ਅੱਗ 'ਤੇ ਜਲਦੀ ਕਾਬੂ ਪਾ ਲਿਆ | ਲੋਕਾਂ ਨੇ ਰਾਹਤ ਜਤਾਈ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਇਕ ਵੱਡਾ ਹਾਦਸਾ ਟਲ ਗਿਆ |

Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਵਲੋਂ ਕਿਸਾਨਾਂ ਨੰੂ ਮਿੱਟੀ ਦੀ ਪਰਖ ਅਤੇ ਦੇਸੀ ਖਾਦ ਵਰਤਣ ਲਈ ਪ੍ਰੇਰਿਤ ਕੀਤਾ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ ਜਿੱਤੇ ਕੌਂਸਲਰਾਂ ਦਾ ਪਿ੍ੰਸੀਪਲ ਸੁਲੱਖਣ ਸਿੰਘ ਵਲੋਂ ਸਨਮਾਨ
Ad Position 24