01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਏਕਟੂ ਵਲੋਂ ਹੜਤਾਲ ਕਰਕੇ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 11-06-2026
ਬਟਾਲਾ, 10 ਜੂਨ (ਸਤਿੰਦਰ ਸਿੰਘ)-ਫੌਡਰੀ ਤੇ ਵਰਕਸ਼ਾਪ ਵਰਕਰ ਯੂਨੀਅਨ (ਏਕਟੂ) ਨੇ ਅੱਜ ਬਟਾਲੇ ਦੀਆਂ ਦਰਜਨਾਂ ਫੌਡਰੀਆਂ 'ਚ ਹੜਤਾਲ ਕਰਕੇ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਦੇ ਦਫ਼ਤਰ ਵਿਖੇ ਧਰਨਾ ਦਿੱਤਾ | ਇਸ ਮੌਕੇ ਮਜ਼ਦੂਰ ਆਗੂ ਫੂਲ ਚੰਦ, ਪ੍ਰੇਮ ਮਸੀਹ, ਸੋਨਾ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਬਟਾਲੇ ਦੇ ਫੌਡਰੀ ਮਜ਼ਦੂਰਾਂ ਦੀਆਂ ਉਜਰਤਾਂ 'ਚ 15 ਫੀਸਦ ਦਾ ਵਾਧਾ ਕੀਤਾ ਜਾਵੇ, ਹਾਜ਼ਰੀ ਕਾਰਡ ਲਾਜ਼ਮੀ ਕੀਤੇ ਜਾਣ, ਫੈਕਟਰੀਆਂ ਵਿਚ ਸਾਫ ਪਾਣੀ, ਫਲੱਸ਼ ਤੇ ਬਾਥਰੂਮ ਦਾ ਯੋਗ ਪ੍ਰਬੰਧ ਕੀਤਾ ਜਾਵੇ, ਬਟਾਲੇ ਦੇ 95 ਫੀਸਦੀ ਮਜ਼ਦੂਰ ਦੇ ਕੋਈ ਈਐਸਆਈ ਕਾਰਡ ਨਹੀਂ ਬਣਾਏ ਗਏ ਹਨ, ਜਦੋਂ ਕਿ ਮਜ਼ਦੂਰ ਦਹਾਕਿਆਂ ਤੋਂ ਇਨ੍ਹਾਂ ਫੈਕਟਰੀਆਂ ਵਿਚ ਕੰਮ ਕਰ ਰਹੇ ਹਨ ਅਤੇ ਅਕਸਰ ਉਹ ਜਾਂ ਉਨ੍ਹਾਂ ਦੇ ਪਰਿਵਾਰ ਬਿਮਾਰੀਆਂ ਦੀ ਮਾਰ ਝੱਲਦੇ ਰਹਿੰਦੇ ਹਨ, ਜੇਕਰ ਸਬੰਧਿਤ ਦਫਤਰ ਵਰਕਰਾਂ ਦਾ ਈਐੱਸਆਈ ਬੀਮਾ ਕਰੇ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ | ਆਗੂਆਂ ਨੇ ਕਿਰਤ ਕਮਿਸ਼ਨਰ ਪੰਜਾਬ, ਡਾਇਰੈਕਟਰ ਈਐਸਆਈ ਚੰਡੀਗੜ੍ਹ, ਡਾਇਰੈਕਟਰ ਪ੍ਰੋਵੀਡੈਂਟ ਫੰਡ ਦੇ ਨਾਂਅ ਮੰਗ ਪੱਤਰ ਭੇਜ ਕਿ ਮੰਗ ਕੀਤੀ ਹੈ ਕਿ ਬਟਾਲੇ ਦੇ ਫੌਡਰੀ ਮਜ਼ਦੂਰਾਂ ਲਈ ਕਿਰਤ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਬਟਾਲੇ ਦੇ ਸੰਬੰਧਿਤ ਅਫ਼ਸਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ | ਰੈਲੀ 'ਚ ਫੈਸਲਾ ਲਿਆ ਗਿਆ ਕਿ ਬਟਾਲੇ ਦੇ ਫੌਡਰੀ ਵਰਕਰਾਂ ਦੀਆਂ ਸਮੁੱਚੀਆਂ ਮੰਗਾਂ ਮਨਾਉਣ ਲਈ ਸੰਘਰਸ਼ ਨੂੰ ਲਗਾਤਾਰ ਸ਼ੁਰੂ ਕੀਤਾ ਜਾਵੇਗਾ | ਰੈਲੀ ਵਿਚ ਵਕੀਲ ਕਰਮਜੀਤ ਸਿੰਘ, ਜੀਤ ਲਾਲ ਤੇ ਰਾਜੂ ਬਟਾਲਾ ਨੇ ਵੀ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਇਕ ਸਾਲ ਪਹਿਲਾਂ 'ਆਪ' ਵਲੋਂ ਨਗਰ ਕੌਂਸਲ ਚੋਣਾਂ ਲੜਨ ਵਾਲੇ ਹਰਦੀਪ ਸਿੰਘ ਬੇਦੀ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਪੀਰ ਬਾਬਾ ਸ਼ਾਹਿਦ ਰਹਿਮਤ ਤੁਲਾ ਦੀ ਯਾਦ ਵਿਚ ਸ਼ਾਮਪੁਰਾ ਵਿਖੇ ਖੇਡ ਤੇ ਸੱਭਿਆਚਾਰਕ ਮੇਲਾ 22 ਨੂੰ
Ad Position 24