01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਰਵਿੰਦਰ ਸਿੰਘ ਕਲੇਰ ਦਾ ਜੇ.ਈ. ਬਣਨ 'ਤੇ ਕਰਮਚਾਰੀ ਦਲ ਤੇ ਮੁਲਾਜ਼ਮਾਂ ਵਲੋਂ ਭਰਵਾਂ ਸਨਮਾਨ

Ad Position 21
No active advertisement
ਅਜੀਤ ਡੈਸਕ 11-06-2026
ਧਾਰੀਵਾਲ, 10 ਜੂਨ (ਸਵਰਨ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਵਲੋਂ ਐੱਸ.ਐੱਸ.ਏ. ਤੋਂ ਤਰੱਕੀ ਪ੍ਰਾਪਤ ਕਰ ਕੇ ਜੂਨੀਅਰ ਇੰਜੀਨੀਅਰ (ਜੇ.ਈ.) ਬਣੇ ਹਰਵਿੰਦਰ ਸਿੰਘ ਕਲੇਰ ਦਾ ਸਬ-ਡਵੀਜ਼ਨ ਧਾਰੀਵਾਲ ਵਿਖੇ ਭਰਵਾਂ ਸਨਮਾਨ ਕੀਤਾ ਗਿਆ | ਇਸ ਮੌਕੇ ਕਰਮਚਾਰੀ ਦਲ ਦੇ ਆਗੂਆਂ ਤੇ ਸਾਥੀ ਮੁਲਾਜ਼ਮਾਂ ਵਲੋਂ ਹਰਵਿੰਦਰ ਸਿੰਘ ਕਲੇਰ ਨੂੰ ਜੇ.ਈ. ਦੀ ਜ਼ਿੰਮੇਵਾਰੀ ਸੰਭਾਲਣ 'ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਇਸ ਮੌਕੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰਵਿੰਦਰ ਸਿੰਘ ਕਲੇਰ ਨੇ ਆਪਣੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਵਿਭਾਗ 'ਚ ਸੇਵਾਵਾਂ ਨਿਭਾਈਆਂ ਹਨ, ਜਿਸ ਸਦਕਾ ਉਹ ਤਰੱਕੀ ਪ੍ਰਾਪਤ ਕਰਕੇ ਜੇ.ਈ. ਬਣੇ ਹਨ | ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਕਲੇਰ ਨੇ ਨੌਸ਼ਹਿਰਾ ਮੱਝਾ ਸਿੰਘ ਸਬ-ਡਵੀਜ਼ਨ ਵਿਖੇ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਤੇ ਹੁਣ ਤਰੱਕੀ ਉਪਰੰਤ ਸਬ ਡਵੀਜ਼ਨ ਧਾਰੀਵਾਲ ਵਿਖੇ ਜੇ.ਈ. ਵਜੋਂ ਸੇਵਾਵਾਂ ਨਿਭਾਉਣਗੇ | ਇਸ ਮੌਕੇ ਦਵਿੰਦਰ ਸਿੰਘ ਵੜੈਚ ਪ੍ਰਧਾਨ ਸਬ ਡਵੀਜ਼ਨ ਧਾਰੀਵਾਲ, ਸੁਰਿੰਦਰ ਸਿੰਘ ਸਮਾਣਾ, ਗੁਰਦੀਪ ਸਿੰਘ ਪ੍ਰਧਾਨ, ਜੁਗਲ ਕਿਸ਼ੋਰ ਬੱਲ, ਸੁਖਬੀਰ ਸਿੰਘ ਕਲੇਰ, ਗੁਰਪ੍ਰੀਤ ਸੀ.ਸੀ., ਅਨਿਲ ਯੂ.ਡੀ.ਸੀ., ਜਵਾਹਰ ਸਿੰਘ ਕਲੇਰ, ਗੁਰਮੀਤ ਸਿੰਘ ਕਲੇਰ ਖੁਰਦ, ਮਨੋਜ ਕੁਮਾਰ ਪ੍ਰਧਾਨ, ਗਗਨ ਐੱਲ.ਡੀ.ਸੀ., ਜੀਵਨ ਜੇ.ਈ., ਬਲਵਿੰਦਰ ਸਿੰਘ ਜੇ.ਈ., ਅਸ਼ੋਕ, ਬਹਾਦਰ ਸਿੰਘ ਜੇ.ਈ., ਰਮਨਪ੍ਰੀਤ ਕੌਰ ਯੂ.ਡੀ.ਸੀ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਫਰੀਡਮ ਫਾਈਟਰ ਫੈਮਲੀਜ਼ ਐਸੋਸੀਏਸ਼ਨ ਦੀ ਬੈਠਕ ਕੱਲ੍ਹ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਡਰੇਨਾਂ ਦੀ ਸਫ਼ਾਈ ਤੇ ਡੰੂਘਾਈ ਸੰਬੰਧੀ ਬਜਟ ਪਾਸ, ਪਰ ਮਹਿਕਮਾ ਕੁਝ ਦੱਸਣ...
Ad Position 24