01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਵੀਂ ਭਰਤੀ ਦੇ ਇਸ਼ਤਿਹਾਰ ਤੋਂ ਭੜਕੇ ਫਾਰਮੇਸੀ ਅਫਸਰਾਂ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 11-06-2026
ਗੁਰਦਾਸਪੁਰ, 10 ਜੂਨ (ਗੁਰਪ੍ਰਤਾਪ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਿਹਤ ਵਿਭਾਗ ਵਿਚ ਠੇਕੇ ਅਤੇ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੰੂ ਪੱਕਾ ਕਰਨ ਦੀ ਥਾਂ ਸਰਕਾਰ ਵਲੋਂ ਫਾਰਮੇਸੀ ਅਫਸਰਾਂ ਦੀ ਨਵੀਂ ਭਰਤੀ ਸਬੰਧੀ ਜਾਰੀ ਕੀਤੇ ਗਏ ਇਸ਼ਤਿਹਾਰ ਕਾਰਨ ਫਾਰਮੇਸੀ ਅਫਸਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਵੀਂ ਭਰਤੀ ਲਈ ਕੱਢੇ ਗਏ ਇਸ਼ਤਿਹਾਰ ਦੇ ਵਿਰੋਧ ਵਿਚ ਸਿਵਲ ਸਰਜਨ ਦਫ਼ਤਰ ਮੂਹਰੇ ਧਰਨੇ 'ਤੇ ਬੈਠੇ ਫਾਰਮੇਸੀ ਅਫਸਰਾਂ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਉਨ੍ਹਾਂ ਨੰੂ ਲਗਾਤਾਰ ਰੈਗੂਲਰ ਕਰਨ ਦੇ ਭਰੋਸੇ ਦਿੰਦੇ ਆ ਰਹੇ ਸਨ | ਪਰ ਹੁਣ ਉਨ੍ਹਾਂ ਵਲੋਂ ਅਚਾਨਕ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਲ 2006 ਵਿਚ ਮੌਜੂਦਾ ਸਰਕਾਰ ਵਲੋਂ ਪੰਜਾਬ ਦੀਆਂ 1186 ਸਿਹਤ ਡਿਸਪੈਂਸਰੀਆਂ ਨੰੂ ਸਿਹਤ ਵਿਭਾਗ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੰੂ ਤਬਦੀਲ ਕਰ ਦਿੱਤੀਆਂ ਸਨ | ਜਿਨ੍ਹਾਂ 'ਚ ਜ਼ਿਲ੍ਹਾ ਪ੍ਰੀਸ਼ਦਾਂ ਰਾਹੀਂ ਇਕ ਇਕ ਡਾਕਟਰ, ਫਾਰਮਸਿਸਟ ਤੇ ਦਰਜਾ ਚਾਰ ਕਰਮਚਾਰੀ ਠੇਕੇ 'ਤੇ ਭਰਤੀ ਕੀਤੇ ਗਏ ਸਨ | ਸਾਲ 2011 ਵਿਚ ਪੰਜਾਬ ਸਰਕਾਰ ਵਲੋਂ ਡਾਕਟਰਾਂ ਨੰੂ ਪੱਕੇ ਕਰ ਦਿੱਤਾ ਗਿਆ ਸੀ | ਪਰ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਮੁਲਾਜ਼ਮਾਂ ਦਾ ਠੇਕਾ ਬਿਨਾਂ ਕਿਸੇ ਸਲਾਨਾ ਵਾਧੇ ਦੇ ਅੱਗੇ ਵਧਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਈਆਂ ਡਿਸਪੈਂਸਰੀਆਂ ਦੇ ਮੁਲਾਜ਼ਮਾਂ 'ਤੇ ਪੰਜਾਬ ਠੇਕਾ ਤੇ ਐਡਹਾਕ ਰੈਗੂਲਰ ਪਾਲਸੀ ਲਾਗੂ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੰੂ 58 ਸਾਲ ਤੱਕ ਸਕਿਉਰ ਕਰਕੇ ਫਾਰਮੇਸੀ ਅਫ਼ਸਰਾਂ ਨੰੂ 20 ਹਜ਼ਾਰ ਪ੍ਰਤੀ ਮਹੀਨਾ ਤੇ ਦਰਜਾ ਚਾਰ ਮੁਲਾਜ਼ਮਾਂ ਨੰੂ 15 ਹਜ਼ਾਰ ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ | ਜਿਸ ਵਿਚ ਹਰ ਸਾਲ 5 ਪ੍ਰਤੀਸ਼ਤ ਸਲਾਨਾ ਦਾ ਵਾਧਾ ਵੀ ਦਿੱਤਾ ਜਾ ਰਿਹਾ ਹੈ | ਜਦੋਂ ਕਿ ਸਿਹਤ ਵਿਭਾਗ ਅਧੀਨ ਆਉਂਦੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਨਿਗੂਣੀਆਂ ਤਨਖ਼ਾਹਾਂ ਲੈਣ ਲਈ ਮਜ਼ਬੂਰ ਹਨ | ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਨਵੀਂ ਭਰਤੀ ਸਬੰਧੀ ਜਾਰੀ ਕੀਤਾ ਇਸ਼ਤਿਹਾਰ ਤੁਰੰਤ ਵਾਪਸ ਲਵੇ, ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੰੂ ਪੱਕਾ ਕੀਤਾ ਜਾਵੇ, ਸੁਪਰੀਮ ਕੋਰਟ ਵਲੋਂ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਨਿਯਮ ਤੁਰੰਤ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਉਹ 13 ਜੂਨ ਨੰੂ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਭਿੰਡਰ, ਰੰਜਨ ਵਫਾ, ਗਗਨਦੀਪ ਸਿੰਘ, ਯਸ਼ਪਾਲ ਸਿੰਘ ਕੰਗ, ਹਰਵਿੰਦਰ ਸਿੰਘ ਖਾਲਸਾ, ਵਰਿੰਦਰ ਕੁਮਾਰ, ਰਣਜੀਤ ਕੌਰ, ਵਰਿੰਦਰ ਕੌਰ, ਸਤਿੰਦਰਪਾਲ ਕੌਰ, ਨਵਦੀਪ ਕੌਰ, ਸੁਖਜੀਤ ਕੌਰ, ਸਤਿੰਦਰ ਸਿੰਘ, ਪਰਮਿੰਦਰ ਸਿੰਘ, ਪਵਨ ਕੁਮਾਰ, ਮਨਿੰਦਰ ਕੁਮਾਰ, ਪਰਮਿੰਦਰ ਕੌਰ, ਮਨਿੰਦਰ ਕੁਮਾਰ, ਪਰਮਿੰਦਰ ਕੌਰ, ਮਨਦੀਪ, ਰਾਮਨਾਥ ਅਤੇ ਹਰਵਿੰਦਰ ਸਿੰਘ ਸੋਹਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸਾਰੀਆਂ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰ ਰਹੀ ਹੈ- ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਅਗਲੀ ਖ਼ਬਰ ਆਲ ਇੰਡੀਆ ਫਰੀਡਮ ਫਾਈਟਰ ਫੈਮਲੀਜ਼ ਐਸੋਸੀਏਸ਼ਨ ਦੀ ਬੈਠਕ ਕੱਲ੍ਹ
Ad Position 24