30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਿ੍ਗੇਡੀਅਰ ਕੁਲਬੀਰ ਸਿੰਘ ਨੇ ਰਣਜੀਤ ਸਾਗਰ ਡੈਮ ਵਿਖੇ ਐਨ.ਸੀ.ਸੀ. ਬੋਟ ਪੁਲਿੰਗ ਟੀਮ ਦੇ ਸਿੱਖਣ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 11-06-2026
ਪਠਾਨਕੋਟ, 10 ਜੂਨ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ 'ਚ ਆਯੋਜਿਤ ਸੰਯੁਕਤ ਸਾਲਾਨਾ ਪ੍ਰਸ਼ਿਕਸ਼ਣ ਕੈਂਪ (ਸੀ.ਏ.ਟੀ.ਸੀ.) ਅਧੀਨ ਚੱਲ ਰਹੇ ਪ੍ਰੀ-ਨੌ ਸੈਨਾ ਕੈਂਪ (ਪ੍ਰੀ-ਐਨ.ਐਸ.ਸੀ.) ਦੌਰਾਨ ਐਨ.ਸੀ.ਸੀ. ਗਰੁੱਪ ਮੁੱਖ ਦਫ਼ਤਰ ਅੰਮਿ੍ਤਸਰ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਕੁਲਬੀਰ ਸਿੰਘ ਨੇ ਰਣਜੀਤ ਸਾਗਰ ਡੈਮ ਦਾ ਦੌਰਾ ਕਰਦਿਆਂ ਬੋਟ ਪੁਲਿੰਗ ਗਤੀਵਿਧੀਆਂ ਵਿਚ ਭਾਗ ਲੈ ਰਹੇ ਐਨ.ਸੀ.ਸੀ. ਨੇਵਲ ਵਿੰਗ ਕੈਡਟਾਂ ਦੇ ਸਿੱਖਣ ਤੇ ਪ੍ਰਦਰਸ਼ਨ ਦਾ ਜਾਇਜ਼ਾ ਲਿਆ | ਆਪਣੇ ਦੌਰੇ ਦੌਰਾਨ ਬਿ੍ਗੇਡੀਅਰ ਕੁਲਬੀਰ ਸਿੰਘ ਨੇ ਕੈਡਟਾਂ ਵਲੋਂ ਕੀਤੇ ਜਾ ਰਹੇ ਬੋਟ ਪੁਲਿੰਗ ਅਭਿਆਸ ਨੂੰ ਨੇੜਿਓਾ ਵੇਖਿਆ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ | ਉਨ੍ਹਾਂ ਕੈਡਟਾਂ ਵਲੋਂ ਇਸ ਚੁਣੌਤੀਪੂਰਨ ਵਾਟਰਮੈਨਸ਼ਿਪ ਗਤੀਵਿਧੀ ਦੌਰਾਨ ਦਿਖਾਏ ਜਾ ਰਹੇ ਜੋਸ਼, ਅਨੁਸ਼ਾਸਨ, ਟੀਮ ਭਾਵਨਾ ਤੇ ਦਿ੍ੜ੍ਹ ਸੰਕਲਪ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਬੋਟ ਪੁਲਿੰਗ ਵਰਗੀਆਂ ਗਤੀਵਿਧੀਆਂ ਕੈਡਿਟਾਂ 'ਚ ਸਰੀਰਕ ਸਮਰੱਥਾ, ਲੀਡਰਸ਼ਿਪ, ਸਮਨਵਯ ਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਪ੍ਰੀ-ਨੌ ਸੈਨਾ ਕੈਂਪ ਦੌਰਾਨ ਤਿਆਰ ਕੀਤੀ ਜਾ ਰਹੀ ਬੋਟ ਪੁਲਿੰਗ ਟੀਮ ਦੀ ਚੋਣ ਦੇਸ਼ ਦੇ ਪ੍ਰਤਿਸ਼ਠਿਤ ਆਲ ਇੰਡੀਆ ਨੌ ਸੈਨਾ ਕੈਂਪ (ਏ.ਆਈ.ਐਨ.ਐਸ.ਸੀ.) 2026 ਲਈ ਕੀਤੀ ਜਾਵੇਗੀ | ਇਹ ਕੈਂਪ ਪ੍ਰਤਿਭਾਸ਼ਾਲੀ ਨੇਵਲ ਵਿੰਗ ਕੈਡਟਾਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਡਾਇਰੈਕਟੋਰੇਟ ਦੀ ਨੁਮਾਇੰਦਗੀ ਲਈ ਤਿਆਰ ਕਰਨ ਦਾ ਇਕ ਮਹੱਤਵਪੂਰਨ ਮੰਚ ਹੈ | ਕੈਡਿਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਨੌਜਵਾਨਾਂ ਵਿਚ ਅਨੁਸ਼ਾਸਨ, ਲੀਡਰਸ਼ਿਪ, ਟੀਮ ਵਰਕ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਵਿਕਸਿਤ ਕਰਨ ਲਈ ਇਕ ਸ਼ਾਨਦਾਰ ਮੰਚ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ, ਰਣਜੀਤ ਸਾਗਰ ਡੈਮ ਪ੍ਰਬੰਧਨ ਅਤੇ ਪ੍ਰਤਾਪ ਵਰਲਡ ਸਕੂਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਮਹੱਤਵਪੂਰਨ ਵਾਟਰਮੈਨਸ਼ਿਪ ਪ੍ਰਸ਼ਿਕਸ਼ਣ ਸਫ਼ਲਤਾ ਪੂਰਵਕ ਕਰਵਾਇਆ ਜਾ ਰਿਹਾ ਹੈ | ਸਕੂਲ ਵਲੋਂ ਦਿੱਤੇ ਗਏ ਬਿਹਤਰੀਨ ਪ੍ਰਬੰਧਾਂ ਅਤੇ ਲਾਜਿਸਟਿਕ ਸਹਿਯੋਗ ਨੇ ਇਸ ਪ੍ਰਸ਼ਿਕਸ਼ਣ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ |

Ad Position 22
No active advertisement
ਪਿਛਲੀ ਖ਼ਬਰ 4 ਜੁਲਾਈ ਦੇ ਚੰਡੀਗੜ੍ਹ ਕੂਚ 'ਚ ਭਾਕਿਯੂ ਧਨੇਰ ਕਰੇਗੀ ਭਰਵੀਂ ਸ਼ਮੂਲੀਅਤ <br/> ਅਗਲੀ ਖ਼ਬਰ ਟੀ.ਐਸ-1 'ਤੇ ਨਾਂਅ ਦੀ ਤਬਦੀਲੀ ਦੀ ਪ੍ਰਕਿਰਿਆ ਬੰਦ <br/>
Ad Position 24