30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਟੀ.ਐਸ-1 'ਤੇ ਨਾਂਅ ਦੀ ਤਬਦੀਲੀ ਦੀ ਪ੍ਰਕਿਰਿਆ ਬੰਦ <br/>

Ad Position 21
No active advertisement
ਅਜੀਤ ਡੈਸਕ 11-06-2026
ਪਠਾਨਕੋਟ, 10 ਜਨ (ਵਿਨੋਦ)-ਨਗਰ ਨਿਗਮ ਪਠਾਨਕੋਟ ਵਲੋਂ ਟੀ.ਐਸ-1 ਫਾਰਮ ਤੇ ਹਾਊਸ ਟੈਕਸ ਰਿਕਾਰਡ 'ਚ ਨਾਂਅ ਦੀ ਤਬਦੀਲੀ ਸਬੰਧੀ ਇਕ ਮਹੱਤਵਪੂਰਨ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ | ਕਮਿਸ਼ਨਰ ਨਗਰ ਨਿਗਮ ਪਠਾਨਕੋਟ ਡਾ: ਪੱਲਵੀ ਨੇ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ 2013-14 ਦੌਰਾਨ ਹਾਊਸ ਟੈਕਸ ਪ੍ਰਣਾਲੀ ਨੂੰ ਖ਼ਤਮ ਕਰਕੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਹਾਊਸ ਟੈਕਸ ਰਜਿਸਟਰ ਦੇ ਰਿਕਾਰਡ ਦੀ ਨਕਲ, ਜੋ ਟੀ.ਐਸ-1 ਫਾਰਮ ਦੇ ਰੂਪ ਵਿਚ ਜਾਰੀ ਕੀਤੀ ਜਾਂਦੀ ਸੀ, ਨਾਲ ਹੀ ਚੇਂਜ ਆਫ਼ ਨੇਮ (ਨਾਮ ਦੀ ਤਬਦੀਲੀ) ਅਤੇ ਬੈਂਕਾਂ ਵਲੋਂ ਕਿਸੇ ਪ੍ਰਾਪਰਟੀ ਨੂੰ ਮੋਰਟਗੇਜ਼ ਕਰਨ ਸਬੰਧੀ ਲੀਅਨ ਦਰਜ ਕਰਨ ਦੀ ਪ੍ਰਕਿਰਿਆ ਹੁਣ ਬੰਦ ਕਰ ਦਿੱਤੀ ਗਈ ਹੈ | ਡਾ: ਪੱਲਵੀ ਨੇ ਕਿਹਾ ਕਿ ਸਾਲ 2013-14 ਵਿਚ ਲਾਗੂ ਕੀਤੇ ਗਏ ਪ੍ਰਾਪਰਟੀ ਟੈਕਸ ਨੋਟੀਫ਼ਿਕੇਸ਼ਨ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਰਵੇ ਦੌਰਾਨ ਕਿਸੇ ਪ੍ਰਾਪਰਟੀ ਵਿਚ ਮਾਲਕ ਜਾਂ ਕਬਜ਼ਾਧਾਰਕ ਖ਼ੁਦ ਕਬਜ਼ੇ ਵਿਚ ਹੋ ਸਕਦਾ ਹੈ | ਜਿਸ ਕਾਰਨ ਇਸ ਰਿਕਾਰਡ ਦੀ ਕੋਈ ਕਾਨੂੰਨੀ ਜਾਂ ਸਬੂਤੀ ਮਹੱਤਤਾ ਨਹੀਂ ਰਹਿ ਜਾਂਦੀ | ਇਸ ਲਈ ਨਗਰ ਨਿਗਮ ਪਠਾਨਕੋਟ ਵਲੋਂ ਹਾਊਸ ਟੈਕਸ ਰਿਕਾਰਡ ਵਿਚ ਟੀ.ਐਸ-1 ਜਾਰੀ ਕਰਨ ਤੇ ਨਾਮ ਦੀ ਤਬਦੀਲੀ ਦੀ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਨਗਰ ਨਿਗਮ ਨੇ ਆਮ ਜਨਤਾ ਨੂੰ ਇਸ ਸਬੰਧੀ ਜਾਣੂ ਰਹਿਣ ਅਤੇ ਭਵਿੱਖ ਵਿਚ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿ੍ਗੇਡੀਅਰ ਕੁਲਬੀਰ ਸਿੰਘ ਨੇ ਰਣਜੀਤ ਸਾਗਰ ਡੈਮ ਵਿਖੇ ਐਨ.ਸੀ.ਸੀ. ਬੋਟ ਪੁਲਿੰਗ ਟੀਮ ਦੇ ਸਿੱਖਣ ਦਾ ਲਿਆ ਜਾਇਜ਼ਾ <br/>... ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਡਿੱਗਿਆ ਸੀਮੈਂਟ ਨਾਲ ਭਰਿਆ ਟਰੱਕ
Ad Position 24