30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਡਿੱਗਿਆ ਸੀਮੈਂਟ ਨਾਲ ਭਰਿਆ ਟਰੱਕ

Ad Position 21
No active advertisement
ਅਜੀਤ ਡੈਸਕ 11-06-2026
ਧਾਰਕਲਾਂ, 10 ਜੂਨ (ਨਰੇਸ਼ ਪਠਾਨੀਆ)-ਪੰਜਾਬ ਦੀ ਸਰਹੱਦ ਹਿਮਾਚਲ ਪ੍ਰਦੇਸ਼ ਚੰਬਾ ਦੇ ਪ੍ਰਵੇਸ਼ ਦੁਆਰ ਤੁਨੂਹੱਟੀ ਬੈਰੀਅਰ 'ਤੇ ਸੀਮੈਂਟ ਨਾਲ ਭਰਿਆ ਇਕ ਟਰੱਕ ਜੋ ਨਾਲਾਗੜ੍ਹ ਤੋਂ ਚੰਬਾ ਵੱਲ ਜਾ ਰਿਹਾ ਸੀ, ਐਚ.ਪੀ.24 ਡੀ. 7230 ਟਰੱਕ ਅੱਜ ਸਵੇਰੇ ਬਕਲੋਹ ਕੈਂਟ ਰੋਡ ਤੋਂ ਐਨ.ਐਚ. 154ਏ 'ਤੇ ਇਕ ਤਿੱਖੇ ਮੋੜ 'ਤੇ ਬੇਕਾਬੂ ਹੋ ਕੇ ਪਲਟ ਗਿਆ | ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਹਾਦਸਾ ਇੰਨ੍ਹਾ ਜ਼ਬਰਦਸਤ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ ਅਤੇ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 'ਤੇ ਸੀਮੈਂਟ ਦੀਆਂ ਬੋਰੀਆਂ ਸੜਕ 'ਤੇ ਖਿੱਲਰ ਗਈਆਂ | ਇਸ ਹਾਦਸੇ ਵਿਚ ਟਰੱਕ ਦੇ ਚਾਲਕ ਅਤੇ ਉਸ ਦੇ 12 ਸਾਲ ਦੇ ਲੜਕੇ ਨੰੂ ਗੰਭੀਰ ਸੱਟਾਂ ਲੱਗੀਆਂ ਹਨ | ਨਾਲ ਲੱਗਦੇ ਤੁਨੂਹੱਟੀ ਟੈਕਸ ਬੈਰੀਅਰ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਅਤੇ ਉਸ ਦੇ ਲੜਕੇ ਨੰੂ ਕਾਫ਼ੀ ਮੁਸ਼ਕਿਲ ਨਾਲ ਟਰੱਕ ਵਿਚੋਂ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ | ਟਰੱਕ ਚਾਲਕ ਜਸਬੀਰ ਸਿੰਘ (38) ਅਤੇ ਉਨ੍ਹਾਂ ਦੇ ਲੜਕੇ ਵੰਸ਼ੂ (12) ਦੀ ਹਾਲਤ ਗੰਭੀਰ ਹੈ | ਪੁਲਿਸ ਨੇ ਟਰੱਕ ਤੋਂ ਡਿੱਗੀਆਂ ਸੀਮੈਂਟ ਦੀਆਂ ਬੋਰੀਆਂ ਨੰੂ ਸੜਕ ਤੋਂ ਹਟਾਇਆ ਅਤੇ ਸੜਕ 'ਤੇ ਆਵਾਜਾਈ ਨੰੂ ਬਹਾਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਟੀ.ਐਸ-1 'ਤੇ ਨਾਂਅ ਦੀ ਤਬਦੀਲੀ ਦੀ ਪ੍ਰਕਿਰਿਆ ਬੰਦ <br/> ਅਗਲੀ ਖ਼ਬਰ ਪੁਲਿਸ ਤੇ ਬੀ.ਐਸ.ਐਫ. ਨੇ ਸੰਯੁਕਤ ਰੂਪ ਵਿਚ ਮਾਖਨਪੁਰ ਵਿਖੇ ਤਲਾਸ਼ੀ ਅਭਿਆਨ ਚਲਾਇਆ
Ad Position 24