30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਸਬਾ ਤਾਰਾਗੜ੍ਹ ਦੇ ਮੇਨ ਚੌਕ 'ਚ ਚੈੱਕ ਪੋਸਟ ਖਾਲੀ ਪਈ ਹੋਣ ਕਾਰਨ ਬਣੀ ਸ਼ਰਾਬੀਆਂ ਦਾ ਅੱਡਾ

Ad Position 21
No active advertisement
ਅਜੀਤ ਡੈਸਕ 11-06-2026
ਤਾਰਾਗੜ੍ਹ, 10 ਜੂਨ (ਸੋਹਨ ਲਾਲ)-ਕਸਬਾ ਤਾਰਾਗੜ੍ਹ ਦੇ ਮੇਨ ਚੌਕ 'ਚ ਲੋਕਾਂ ਦੀ ਸੁਰੱਖਿਆ ਲਈ ਅਤੇ ਆਣ ਜਾਣ ਵਾਲੇ ਭੈੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਚੈੱਕ ਪੋਸਟ ਬਣਾਈ ਹੋਈ ਹੈ | ਪਰ ਇਸ ਚੈੱਕ ਪੋਸਟ 'ਤੇ ਨਾ ਹੀ ਕੋਈ ਪੁਲਿਸ ਕਰਮੀ ਤਾਇਨਾਤ ਹੁੰਦਾ ਹੈ ਤੇ ਨਾ ਹੀ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਹ ਚੈੱਕ ਪੋਸਟ ਵਿਚ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬੀਆਂ ਦਾ ਅੱਡਾ ਬਣ ਜਾਂਦੀ ਹੈ | ਸ਼ਰਾਬੀ ਇਸ ਚੈੱਕ ਪੋਸਟ ਵਿਚ ਬੜੇ ਆਰਾਮ ਨਾਲ ਬੈਠ ਕੇ ਸ਼ਰਾਬ ਪੀਂਦੇ ਹਨ | ਪਿੰਡ ਦੇ ਵਸਨੀਕ ਸਰਬਜੀਤ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਰਜਨੀਸ਼ ਸੈਣੀ, ਕਾਕਾ ਨਾਈ, ਰਾਜੂ ਸੈਣੀ, ਸੁਦਰਸ਼ਨ ਸੈਣੀ ਕਾਕਾ, ਕੁਲਜੀਤ ਸੈਣੀ, ਮਿੰਦਾ ਸੈਣੀ, ਸਾਬਕਾ ਪੰਚ ਜਸਵੀਰ ਸਿੰਘ, ਨਿਆਮਤ ਮਸੀਹ ਅਤੇ ਸੇਮ ਪਾਲ ਆਦਿ ਨੇ ਦੱਸਿਆ ਕਿ ਇਸ ਚੈੱਕ ਪੋਸਟ ਦੇ ਆਲੇ ਦੁਆਲੇ ਰੇਹੜੀਆਂ ਲਗਾ ਕੇ ਬੈਠੇ ਲੋਕ ਇਸ ਚੈੱਕ ਪੋਸਟ ਨੂੰ ਆਪਣੀ ਦੁਕਾਨਦਾਰੀ ਲਈ ਵਰਤਦੇ ਹਨ ਅਤੇ ਸ਼ਾਮ ਸਮੇਂ ਹੀ ਚੈੱਕ ਪੋਸਟ ਸ਼ਰਾਬੀਆਂ ਦੇ ਬੈਠਣ ਲਈ ਵਰਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖ਼ਬਰ ਹੈ | ਉਨ੍ਹਾਂ ਕਿਹਾ ਕਿ ਚੈੱਕ ਪੋਸਟ ਵਿਚ ਸ਼ਰਾਬ ਪੀਣ ਵਾਲਿਆਂ ਕਰਕੇ ਅੱਡੇ ਦਾ ਮਾਹੌਲ ਖ਼ਰਾਬ ਹੋਣ ਦਾ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਬਾਬਤ ਪਿੰਡ ਦੀ ਪੰਚਾਇਤ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ | ਇਸ ਬਾਬਤ ਜਦ ਪਿੰਡ ਦੀ ਸਰਪੰਚ ਰੋਜ਼ੀ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਸੀ, ਫਿਰ ਵੀ ਜੇਕਰ ਕੋਈ ਸ਼ਰਾਬੀ ਇਸ ਚੈੱਕ ਪੋਸਟ ਨੂੰ ਸ਼ਰਾਬ ਪੀਣ ਲਈ ਵਰਤ ਰਿਹਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਜਾਵੇਗੀ ਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ | ਉਨ੍ਹਾਂ ਸ਼ਰਾਬੀਆਂ ਨੂੰ ਚਿਤਾਵਨੀ ਦਿੱਤੀ ਕੀ ਜੇਕਰ ਕੋਈ ਵੀ ਵਿਅਕਤੀ ਚੈੱਕ ਪੋਸਟ ਵਿਚ ਸ਼ਰਾਬ ਪੀਂਦਾ ਹੋਇਆ ਦਿਖਾਈ ਦਿੱਤਾ ਤਾਂ ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ | ਇਸ ਸਬੰਧੀ ਜਦ ਡੀ.ਐਸ.ਪੀ. ਦਿਹਾਤੀ ਸੁਖਜਿੰਦਰ ਸਿੰਘ ਥਾਪਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਚੀਫ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦੂਸਰੇ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਮਾਤਾ ਵੈਸ਼ਣੋ ਦੇਵੀ ਦੇ ਦੰਡਵਤ ਯਾਤਰੀ ਬ੍ਰਜੇਸ਼ ਭਗਤ ਦਾ ਪਠਾਨਕੋਟ 'ਚ ਭਰਵਾਂ ਸਵਾਗਤ
Ad Position 24