29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਵਲੋਂ ਡਿਪਟੀ ਚੀਫ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦੂਸਰੇ ਦਿਨ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-06-2026
ਸ਼ਾਹਪੁਰ ਕੰਢੀ, 10 ਜੂਨ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਪਾਵਰ ਹਾਊਸ ਵਿਖੇ ਕੰਮ ਕਰ ਰਹੇ ਕੰਟਰੈਕਚੂਅਲ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਸਰਕਲ ਪ੍ਰਧਾਨ ਪੰਕਜ ਪਠਾਨੀਆ ਦੀ ਅਗਵਾਈ ਹੇਠ ਡਿਪਟੀ ਚੀਫ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਸਰੇ ਦਿਨ 'ਚ ਦਾਖ਼ਲ ਹੋ ਗਿਆ | ਧਰਨੇ ਨੰੂ ਸਮਰਥਨ ਦੇਣ ਲਈ ਮੋਰਚੇ ਦੇ ਸੂਬਾਈ ਬੁਲਾਰੇ ਹਰਜੀਤ ਸਿੰਘ ਢਡਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਸਾਥੀਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਕੀਤਾ ਸੀ | ਪਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ | ਜਦੋਂ ਵੀ ਸਰਕਾਰ ਬਜਟ ਪੇਸ਼ ਕਰਦੀ ਹੈ ਤਾਂ ਮੁਲਾਜ਼ਮਾਂ ਨੰੂ ਆਸ ਹੁੰਦੀ ਹੈ ਕਿ ਇਸ ਵਾਰ ਕੱਚੇ ਮੁਲਾਜ਼ਮਾਂ ਵਾਸਤੇ ਕੁਝ ਐਲਾਨ ਹੋਵੇਗਾ, ਪਰ ਬਦਕਿਸਮਤੀ ਨਾਲ ਕੁਝ ਵੀ ਪੱਲੇ ਨਹੀਂ ਪੈਂਦਾ | ਪਿਛਲੇ ਚਾਰ ਸਾਲਾਂ ਵਿਚ ਮੁੱਖ ਮੰਤਰੀ ਦਫ਼ਤਰ ਨੰੂ ਲਗਪਗ 32 ਵਾਰ ਮੀਟਿੰਗ ਸਬੰਧੀ ਕਿਹਾ, ਪਰ ਸਰਕਾਰ ਨੇ ਇਕ ਵੀ ਮੀਟਿੰਗ ਨਹੀਂ ਕੀਤੀ, ਹੁਣ ਮਜ਼ਬੂਰ ਹੋ ਕੇ ਧਰਨਾ ਲਗਾਉਣਾ ਪਿਆ ਹੈ | ਜੇਕਰ ਸਰਕਾਰ ਨੇ 15 ਜੂਨ ਤੱਕ ਹੱਲ ਨਾ ਕੱਢਿਆ ਤਾਂ 16 ਜੂਨ ਨੰੂ ਪਟਿਆਲੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ | ਇਸ ਮੌਕੇ ਦਵਿੰਦਰ ਸਿੰਘ, ਮਨੀਸ਼ ਕੁਮਾਰ, ਯੁਗੇਸ਼ ਕੁਮਾਰ, ਰਾਮ ਸਿੰਘ, ਸੁਸ਼ੀਲ ਕੁਮਾਰ, ਵਿਜੇ ਕੁਮਾਰ, ਰਾਕੇਸ਼ ਭਗਤ ਅਤੇ ਪੰਕਜ ਸਲਾਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਦੀ ਕੋਰ ਕੈਬਨਿਟ ਦਾ ਵਿਸਥਾਰ ਅਗਲੀ ਖ਼ਬਰ ਕਸਬਾ ਤਾਰਾਗੜ੍ਹ ਦੇ ਮੇਨ ਚੌਕ 'ਚ ਚੈੱਕ ਪੋਸਟ ਖਾਲੀ ਪਈ ਹੋਣ ਕਾਰਨ ਬਣੀ ਸ਼ਰਾਬੀਆਂ ਦਾ ਅੱਡਾ
Ad Position 24