15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੁਲਿਸ ਵਲੋਂ ਸਿਖਲਾਈ ਪਾਸ ਨੌਜਵਾਨਾਂ 'ਤੇ ਕੀਤੇ ਤਸ਼ੱਦਦ ਤੇ ਧਮਕਾਉਣ ਦੀ ਕਰਮਚਾਰੀ ਦਲ ਵਲੋਂ ਨਿੰਦਾ

Ad Position 21
No active advertisement
ਅਜੀਤ ਡੈਸਕ 12-06-2026
ਬਟਾਲਾ, 11 ਜੂਨ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਸ਼ਹਿਰੀ ਮੰਡਲ ਬਟਾਲਾ ਦੀ ਅਹਿਮ ਮੀਟਿੰਗ 26 ਨੰਬਰ 66 ਕੇ.ਵੀ. ਸਬ-ਸਟੇਸ਼ਨ ਬਟਾਲਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਅਰਜਨ ਸਿੰਘ ਪਰਮਾਰ ਨੇ ਕੀਤੀ | ਮੀਟਿੰਗ 'ਚ ਸੁਰਜੀਤ ਸਿੰਘ ਅਮਰਗੜ੍ਹ ਸਰਕਲ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਕ ਸਾਂਝੇ ਬਿਆਨ 'ਚ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸਿਖਲਾਈ ਪਾਸ ਲਾਇਨਮੈਨ ਸਾਥੀਆਂ ਨੂੰ ਇਕ ਐੱਸ.ਐੱਚ.ਓ. ਵਲੋਂ ਧਮਕਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਹੁਣ ਮੁਲਾਜ਼ਮਾਂ 'ਤੇ ਤਸ਼ੱਦਦ ਕਰਨਾ ਬੰਦ ਕਰੇ, ਨਹੀਂ ਤਾਂ ਮੁਲਾਜ਼ਮ ਸੜਕਾਂ 'ਤੇ ਨਿਕਲ ਕੇ ਸਰਕਾਰ ਵਿਰੁੱਧ ਸ਼ੰਘਰਸ਼ ਤੇਜ਼ ਕਰਨਗੇ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ. ਬਕਾਇਆ ਜਾਰੀ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਮੁਲਾਜ਼ਮਾਂ ਨੂੰ ਇਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ | ਮੀਟਿੰਗ ਵਿਚ ਜਥੇਬੰਦੀ ਨੂੰ ਉਸ ਵੇਲੇ ਬਲ ਮਿਲਿਆ, ਜਦੋਂ ਨਵੇਂ ਆਏ ਮੁਲਾਜ਼ਮ ਸਾਥੀ ਸਬ-ਡਵੀਜ਼ਨ ਟੈਕਨੀਕਲ-2 ਵਿਚ ਲਵਜਿੰਦਰ ਸਿੰਘ ਨੇ ਕਰਮਚਾਰੀ ਦਲ ਦੀ ਮੈਂਬਰਸ਼ਿਪ ਭਰੀ ਤੇ ਸ਼ਹਿਰੀ ਮੰਡਲ ਬਟਾਲਾ ਵਲੋਂ ਅਰਜਨ ਸਿੰਘ ਪਰਮਾਰ ਅਤੇ ਸੁਰਜੀਤ ਸਿੰਘ ਅਮਰਗੜ੍ਹ ਵਲੋਂ ਸਾਥੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਨਵੇਂ ਸ਼ਾਮਿਲ ਹੋਏ ਸਾਥੀ ਲਵਜਿੰਦਰ ਸਿੰਘ (ਲ.ਮ.) ਨੇ ਕਿਹਾ ਕਿ ਉਹ ਕਰਮਚਾਰੀ ਦਲ ਦੀਆਂ ਮੁਲਾਜ਼ਮਾਂ ਦੇ ਹੱਕ ਵਿਚ ਸੰਘਰਸ਼ ਕਰਨ ਕਰਕੇ ਪ੍ਰਭਾਵਿਤ ਹੋ ਕੇ ਜਥੇਬੰਦੀ ਵਿਚ ਸ਼ਾਮਿਲ ਹੋਏ ਹਨ ਤੇ ਜਥੇਬੰਦੀ ਦਾ ਹਰ ਹੁਕਮ ਤਨ, ਮਨ, ਧਨ ਨਾਲ ਮੰਨਣਗੇ | ਇਸ ਮੌਕੇ ਬਲਰਾਜ ਸਿੰਘ, ਮਨਜਿੰਦਰਪਾਲ ਸਿੰਘ ਐੱਮ.ਪੀ., ਗੁਰਮੀਤ ਸਿੰਘ ਛੀਨਾ, ਸੁਖਜਿੰਦਰ ਸਿੰਘ ਜੇ.ਈ., ਵਰਿੰਦਰ ਸਿੰਘ ਜੇ.ਈ., ਸੋਮਨਾਥ ਜੇ.ਈ., ਰਣਜੀਤ ਸਿੰਘ ਐੱਸ.ਐੱਸ.ਐੱਮ., ਪਰਮਜੀਤ ਸਿੰੰਘ ਕਲਸੀ, ਸਰਬਜੀਤ ਸਿੰਘ ਜੇ.ਹੀ., ਮਨਜੀਤ ਸਿੰਘ ਵਿੱਤ ਸਕੱਤਰ, ਰਛਪਾਲ ਲਾਲ ਲਾਇਨਮੈਨ, ਜਤਿੰਦਰ ਕੁਮਾਰ, ਸੰਜੀਵ ਕੁਮਾਰ (ਲ.ਮ.) ਸਮੇਤ ਮੁਲਾਜ਼ਮ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਰ ਦੇ ਬਾਹਰ ਫਾਇਰ ਕਰਨ ਵਾਲੇ 2 ਦੋਸ਼ੀ ਦੇਸੀ ਪਿਸਟਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ 'ਚ ਰੋਡ ਸ਼ੋਅ ਕੱਢਿਆ
Ad Position 24