ਗੁਰਦਾਸਪੁਰ, 11 ਜੂਨ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਵਾਰਡ ਨੰ: 5 ਤੋਂ ਉਮੀਦਵਾਰ ਗਗਨਦੀਪ ਗੱਗਾ, ਵਾਰਡ ਨੰ: 22 ਤੋਂ ਰਜਨੀ ਬਾਲਾ, ਵਾਰਡ ਨੰ: 27 ਤੋਂ ਰਮੇਸ਼ ਕੁਮਾਰ, ਵਾਰਡ ਨੰ: 28 ਤੋਂ ਸੁਮਨ ਕੁਮਾਰੀ ਦੇ ਹੱਕ 'ਚ ਵੱਖ-ਵੱਖ ਵਾਰਡਾਂ ਅੰਦਰ ਚੋਣ ਪ੍ਰਚਾਰ ਕੀਤਾ ਗਿਆ, ਜਿਨ੍ਹਾਂ ਨੰੂ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਮੌਕੇ ਬਸਪਾ ਪਾਰਟੀ ਦੇ ਲੋਕ ਸਭਾ ਗੁਰਦਾਸਪੁਰ ਤੋਂ ਮੁੱਖ ਇੰਚਾਰਜ ਜੇ.ਪੀ ਭਗਤ ਨੇ ਦੱਸਿਆ ਕਿ ਬਸਪਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਲੋਕਾਂ ਨੰੂ ਪਾਰਟੀ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ ਤੇ ਲੋਕਾਂ ਵਲੋਂ ਵੀ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਤੇ 'ਆਪ' ਪਾਰਟੀਆਂ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀਆਂ, 78 ਸਾਲਾ 'ਚ ਗਲੀਆਂ ਨਾਲੀਆਂ ਦਾ ਪ੍ਰਬੰਧ ਠੀਕ ਤਰ੍ਹਾਂ ਨਹੀਂ ਹੋਇਆ ਤੇ ਕਈ ਵਿਕਾਸ ਕਾਰਜ ਅਧੂਰੇ ਹਨ | ਜਿਸ ਕਰਕੇ ਲੋਕ ਇਸ ਵਾਰ ਬਸਪਾ ਪਾਰਟੀ ਦੇ ਉਮੀਦਵਾਰਾਂ ਨੰੂ ਜਿਤਾਉਣ ਦਾ ਮੰਨ ਬਣਾ ਚੁੱਕੇ ਹਨ ਤੇ 13 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰ: 12 ਤੋਂ ਆਜ਼ਾਦ ਉਮੀਦਵਾਰ ਬੀਬੀ ਸਾਹਿਬ ਕੌਰ ਤੇ ਵਾਰਡ ਨੰ: 13 ਤੋਂ ਦਰਸ਼ਨਾ ਦੇਵੀ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਜਿਨ੍ਹਾਂ ਨੰੂ ਆਮ ਆਦਮੀ ਪਾਰਟੀ ਵਲੋਂ ਟਿਕਟਾਂ ਨਹੀਂ ਦਿੱਤੀਆਂ ਗਈਆਂ ਤੇ ਇਨ੍ਹਾਂ ਉਮੀਦਵਾਰਾਂ ਦਾ ਬਸਪਾ ਪਾਰਟੀ ਪੂਰਨ ਸਮਰਥਨ ਕਰਦੀ ਹੈ |