ਗੁਰਦਾਸਪੁਰ, 11 ਜੂਨ (ਪੰਕਜ ਸ਼ਰਮਾ)-ਸਨਾਤਨ ਕ੍ਰਾਂਤੀ ਦਲ ਮਹਿਲਾ ਵਿੰਗ ਦੀ ਮੀਟਿੰਗ ਸ਼ਿਵ ਸੈਨਾ ਦਫ਼ਤਰ ਵਿਖੇ ਰਾਜਵੰਤ ਵਿੰਮੀ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸੰਸਥਾਪਕ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਦੇ ਨਿਰਦੇਸ਼ਾਂ ਹੇਠ ਹੋਈ | ਇਸ ਮੌਕੇ ਔਰਤਾਂ ਨੇ ਸਰਵਸੰਮਤੀ ਨਾਲ ਕਿਹਾ ਕਿ ਵੋਟਰਾਂ ਨੂੰ 13 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਜ਼ਿੰਮੇਵਾਰੀ ਨਾਲ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਨਗਰ ਪਾਲਿਕਾਵਾਂ ਦੇਸ਼ ਦੀ ਆਰਥਿਕਤਾ ਤੇ ਕੰਮਕਾਜ ਦੀ ਸੁਚਾਰੂ ਤਰੱਕੀ ਦੀ ਨੀਂਹ ਵਜੋਂ ਕੰਮ ਕਰਦੀਆਂ ਹਨ | ਸ਼ਹਿਰਾਂ 'ਚ ਕੌਂਸਲਰ ਤੇ ਪਿੰਡਾਂ 'ਚ ਇਕ ਸਰਪੰਚ ਦੇਸ਼ ਦੇ ਸਭ ਤੋਂ ਉੱਚੇ ਅਹੁਦੇ, ਜਿਵੇਂ ਪ੍ਰਧਾਨ ਮੰਤਰੀ ਨੂੰ ਪ੍ਰਾਪਤ ਕਰਨ 'ਚ ਮੁੱਖ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਤੁਹਾਡੀ ਇਕ ਵੋਟ ਦੇਸ਼ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ, ਇਸ ਲਈ ਜਾਓ ਤੇ ਵੋਟ ਪਾਓ | ਭਾਵੇਂ ਤੁਹਾਨੂੰ ਕੋਈ ਉਮੀਦਵਾਰ ਪਸੰਦ ਨਹੀਂ ਹੈ, ਬੇਸ਼ੱਕ ਨੋਟਾ ਬਟਨ ਦਬਾਓ, ਪਰ ਵੋਟ ਪਾਓ | ਇਸ ਮੌਕੇ ਸੰਜਨਾ, ਪੁਸ਼ਪਾ ਦੇਵੀ, ਕਾਜਲ ਕੌਰ, ਅਨੁਰਾਧਾ, ਸ਼ਾਮ, ਸ਼ਾਲੂ, ਮਨਦੀਪ, ਗੁਰਪ੍ਰੀਤ ਕੌਰ, ਪ੍ਰੀਤ, ਵੀਰਮ, ਲਕਸ਼ਮੀ, ਲਵਲੀ ਆਦਿ ਮੌਜੂਦ ਸਨ |