09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦੀ ਅਨਮੋਲ ਵਿਰਾਸਤ ਹੈ -ਯੋਗਾਚਾਰੀਆ ਸਵਾਮੀ ਵਿਗਿਆਨਾਨੰਦ

Ad Position 21
No active advertisement
ਅਜੀਤ ਡੈਸਕ 13-06-2026
ਬਟਾਲਾ, 12 ਜੂਨ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਪਣੇ ਸੰਪੂਰਨ ਸਿਹਤ ਪ੍ਰੋਗਰਾਮ 'ਆਰੋਗਿਆ' ਪ੍ਰੋਜੈਕਟ ਦੇ ਅੰਤਰਗਤ 'ਵੇਦ ਪ੍ਰਕਾਸ਼ ਕਰਨ ਪਿਆਰੀ ਅਗਰਵਾਲ ਵਾਟਿਕਾ' ਵਿਖੇ 2 ਦਿਨਾਂ ਵਿਲੱਖਣ ਯੋਗਾ ਤੇ ਧਿਆਨ ਕੈਂਪ ਲਗਾਇਆ | ਕੈਂਪ ਦੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ, ਨੌਜਵਾਨਾਂ, ਅÏਰਤਾਂ ਤੇ ਸੀਨੀਅਰ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਯੋਗਾ ਤੇ ਧਿਆਨ ਤਕਨੀਕਾਂ ਦਾ ਅਭਿਆਸ ਕੀਤਾ | ਇਸ ਮੌਕੇ ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਨੇ ਯੋਗ ਸਾਧਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਰਿਸ਼ੀ ਪਰੰਪਰਾ ਦੀ ਇਕ ਅਨਮੋਲ ਵਿਰਾਸਤ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਇਕ ਸਿਹਤਮੰਦ ਤੇ ਸੰਤੁਲਿਤ ਜੀਵਨ ਵੱਲ ਸੇਧਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਨਿਯਮਤ ਯੋਗ ਅਭਿਆਸ ਜੀਵਨਸ਼ਕਤੀ, ਮਾਨਸਿਕ ਇਕਾਗਰਤਾ, ਸਕਾਰਾਤਮਕ ਸੋਚ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ | ਸੰਸਥਾਨ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਕੈਂਪ ਦੇ ਦੂਜੇ ਦਿਨ ਯੋਗਾ, ਪ੍ਰਾਣਾਯਾਮ, ਧਿਆਨ ਤੇ ਸਿਹਤ 'ਤੇ ਵਿਸ਼ੇਸ਼ ਸੈਸ਼ਨ ਵੀ ਕੀਤੇ ਜਾਣਗੇ, ਜਿਸ ਦਾ ਉਦੇਸ਼ ਜਨਤਾ ਨੂੰ ਇਕ ਸਿਹਤਮੰਦ, ਖੁਸ਼ਹਾਲ ਤੇ ਤਣਾਅ ਮੁਕਤ ਜੀਵਨ ਵੱਲ ਪ੍ਰੇਰਿਤ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਬੀ.ਐੱਡ 'ਚ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਤੇਜ਼ ਹਨੇਰੀ ਦੇ ਚਲਦਿਆਂ ਕਈ ਪਿੰਡਾਂ ਦੀ ਸਪਲਾਈ ਪ੍ਰਭਾਵਿਤ
Ad Position 24