10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦਾ ਵਿਅਕਤੀ ਸੱਤ ਦਿਨਾਂ ਤੋਂ ਲਾਪਤਾ

Ad Position 21
No active advertisement
ਅਜੀਤ ਡੈਸਕ 13-06-2026
ਨਰੋਟ ਜੈਮਲ ਸਿੰਘ, 12 ਜੂਨ (ਸ਼ਸ਼ੀ ਕੁਮਾਰ)-ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦਾ ਵਿਅਕਤੀ ਸੱਤ ਦਿਨਾਂ ਤੋਂ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੱਤ ਦਿਨਾਂ ਤੋਂ ਲਾਪਤਾ ਯੋਗਰਾਜ (26) ਦੇ ਭਰਾ ਸ਼ਕਤੀ ਰਾਜ ਅਤੇ ਨਵੀਂ ਵਿਆਹੀ ਲਾਪਤਾ ਨੌਜਵਾਨ ਦੀ ਪਤਨੀ ਸਾਕਸ਼ੀ ਬਨੋਤਰਾ ਨੇ ਦੱਸਿਆ ਕਿ ਉਸ ਦਾ ਪਤੀ ਯੋਗਰਾਜ 5 ਜੂਨ ਸ਼ੁੱਕਰਵਾਰ ਨੂੰ ਨਾਸ਼ਤਾ ਕਰਨ ਤੋਂ ਬਾਅਦ ਇਹ ਕਹਿ ਕੇ ਚਲਾ ਗਿਆ ਸੀ ਕਿ ਉਹ ਕਿਸੇ ਕੰਮ ਲਈ ਪਠਾਨਕੋਟ ਜਾ ਰਿਹਾ ਹੈ | ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ, ਤਾਂ ਉਨ੍ਹਾਂ ਨੇ ਉਸ ਦੇ ਫੋਨ 'ਤੇ ਫੋਨ ਕੀਤਾ, ਪਰ ਮੋਬਾਈਲ ਫੋਨ ਬੰਦ ਹੋਣ ਕਾਰਨ ਪੂਰਾ ਪਰਿਵਾਰ ਘਬਰਾ ਗਿਆ | ਪਰਿਵਾਰ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਹੋਰ ਥਾਂ ਕਾਫ਼ੀ ਭਾਲ ਕੀਤੀ, ਪਰ ਯੋਗਰਾਜ ਦਾ ਕੋਈ ਸੁਰਾਗ ਨਹੀਂ ਮਿਲਿਆ | ਕੋਈ ਸੁਰਾਗ ਨਾ ਮਿਲਣ ਕਰਨ ਲਾਪਤਾ ਯੋਗਰਾਜ ਦੇ ਭਰਾ ਸ਼ਕਤੀ ਰਾਜ ਨੇ ਥਾਣਾ ਨਰੋਟ ਜੈਮਲ ਸਿੰਘ ਵਿਖੇ ਲਿਖਤੀ ਸੂਚਨਾ ਦਿੱਤੀ | ਜਿਸ 'ਤੇ ਨਰੋਟ ਜੈਮਲ ਸਿੰਘ ਪੁਲਿਸ ਵਲੋਂ ਗੰੁਮਸ਼ੁਦਗੀ ਰਿਪੋਰਟ ਦਰਜ ਕਰਕੇ ਇਸ਼ਤਿਹਾਰ ਜਾਰੀ ਕੀਤਾ ਅਤੇ ਸੀ.ਆਰ.ਓ. ਬਰਾਂਚ ਡੀ.ਪੀ.ਓ. ਪਠਾਨਕੋਟ ਅਤੇ ਜ਼ਿਲ੍ਹਾ ਥਾਣੇ ਦੇ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ਗਈ ਅਤੇ ਲਾਪਤਾ ਯੋਗਰਾਜ ਦੇ ਪਰਿਵਾਰ ਨੂੰ ਨਕਲ ਰਿਪੋਰਟ ਦੇ ਕੇ ਫ਼ਾਰਗ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤੂਫ਼ਾਨ ਨਾਲ 2 ਮੰਜ਼ਿਲਾ ਪੋਲਟਰੀ ਫਾਰਮ ਹੋਇਆ ਤਬਾਹ
Ad Position 24