10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਪਾਰ ਮੰਡਲ ਪਠਾਨਕੋਟ ਵਲੋਂ 10 ਨਵ-ਚੁਣੇ ਕੌਂਸਲਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 13-06-2026
ਪਠਾਨਕੋਟ, 12 ਜੂਨ (ਸੰਧੂ)-ਵਪਾਰ ਮੰਡਲ ਪਠਾਨਕੋਟ ਵਲੋਂ ਮੁੱਖ ਬਾਜ਼ਾਰ ਸਥਿਤ ਡਾਕਖ਼ਾਨਾ ਚੌਕ ਵਿਚ ਨਗਰ ਨਿਗਮ ਦੇ 10 ਨਵ-ਚੁਣੇ ਕੌਂਸਲਰਾਂ ਦੇ ਸਨਮਾਨ ਵਿਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਵਪਾਰ ਮੰਡਲ ਦੇ ਚੇਅਰਮੈਨ ਰਾਜੇਸ਼ ਪੁਰੀ ਨੇ ਕੀਤੀ, ਜਦਕਿ ਪੰਜਾਬ ਵਪਾਰ ਮੰਡਲ ਦੇ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਸਾਬਕਾ ਪ੍ਰਧਾਨ ਅਮਿਤ ਨਈਅਰ, ਸੀਨੀਅਰ ਵਾਈਸ ਪ੍ਰਧਾਨ ਇੰਚਾਰਜ ਨਰਿੰਦਰ ਵਾਲੀਆ ਅਤੇ ਜਰਨਲ ਸਕੱਤਰ ਰਾਕੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਸੁਸ਼ਮਾ, ਰੇਣੂ ਰਤਨ, ਵੀਰੇਂਦਰ ਪਹਿਲਵਾਨ, ਜੋਗਿੰਦਰ ਪਹਿਲਵਾਨ, ਅਮਿਤ ਡੋਗਰਾ, ਬਲਵਿੰਦਰ ਬਿੱਲਾ, ਸੁਰਿੰਦਰ ਰਾਹੀ, ਬੱਬੀ ਲੰਬਰ, ਅਜੈ ਕੁਮਾਰ ਅਤੇ ਹੈਪੀ ਨੂੰ ਫੁੱਲ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਰਾਜੇਸ਼ ਪੁਰੀ ਤੇ ਸਾਬਕਾ ਪ੍ਰਧਾਨ ਅਮਿਤ ਨਈਅਰ ਨੇ ਨਵ-ਚੁਣੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰ ਮੰਡਲ ਤੇ ਨਗਰ ਨਿਗਮ ਮਿਲ ਕੇ ਸ਼ਹਿਰ ਦੇ ਵਿਕਾਸ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਗੇ | ਸੁਨੀਲ ਮਹਾਜਨ ਅਤੇ ਭਾਰਤ ਮਹਾਜਨ ਨੇ ਕਿਹਾ ਕਿ ਵਪਾਰੀਆਂ ਨੂੰ ਨਵੀਂ ਟੀਮ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ | ਨਰਿੰਦਰ ਵਾਲੀਆ ਅਤੇ ਰਾਕੇਸ਼ ਮਹਾਜਨ ਨੇ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਹਿਤ ਵਿਚ ਕੰਮ ਕਰਨ ਦੀ ਅਪੀਲ ਕੀਤੀ | ਸਨਮਾਨ ਪ੍ਰਾਪਤ ਕਰਨ ਉਪਰੰਤ ਕੌਂਸਲਰਾਂ ਨੇ ਵਪਾਰ ਮੰਡਲ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨਗੇ | ਸਮਾਗਮ ਵਿਚ ਕੁਲਦੀਪ ਸਿੰਘ, ਰਾਜੇਸ਼ ਭਾਟੀਆ, ਰਾਜੀਵ ਕਾਲਾ, ਕਰਨ ਕੁੰਦਰਾ, ਮਨੂ ਮਹਾਜਨ, ਪਿ੍ੰਸ ਅਰੋੜਾ, ਸੂਰਜ ਸ਼ਰਮਾ, ਸੁਰੇਸ਼ ਗੁਪਤਾ, ਰਾਕੇਸ਼ ਗੁਪਤਾ, ਲਾਡੀ ਅਰੋੜਾ, ਅਸ਼ਵਨੀ ਸਲੋਤਰਾ, ਭਾਰਤ ਮਹਾਜਨ, ਕਮਲ ਸ਼ਰਮਾ, ਅਸ਼ਵਨੀ ਮਹਾਜਨ, ਵਿਕਾਸ ਅਰੋੜਾ, ਬੌਬੀ ਗੁਲਾਟੀ, ਅਸ਼ੋਕ ਵਡੈਰਾ, ਅਤੁੱਲ ਮਹਾਜਨ, ਪਵਨ ਮਹਾਜਨ, ਰਮਨ ਹਾਂਡਾ, ਮਹਿੰਦਰ ਬੱਗਾ, ਵਿਪਨ ਵਰਮਾ, ਸੂਰਜ ਸ਼ਰਮਾ, ਵਿਨੋਦ ਧਵਨ, ਰਜਤ ਬਾਲੀ, ਰਵਿੰਦਰ ਸ਼ਰਮਾ, ਰਮਨ ਪੁਰੀ, ਸੰਜੀਵ ਅਗਰਵਾਲ ਅਤੇ ਵਪਾਰ ਮੰਡਲ ਮਾਮੂਨ ਦੇ ਪ੍ਰਧਾਨ ਸੰਜੀਵ ਮਹਾਜਨ ਆਪਣੀ ਟੀਮ ਸਮੇਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਾਹਮਣੇ ਕੁੱਤਾ ਆਉਣ ਕਰਕੇ ਮਾਂ ਪੁੱਤ ਹੋਏ ਦੁਰਘਟਨਾ ਦਾ ਸ਼ਿਕਾਰ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਰੋਸ ਪ੍ਰਦਰਸ਼ਨ
Ad Position 24