15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਵੇਲੀ ਹਾਰਨੀਆਂ ਤੋਂ 2 ਮੱਝਾਂ ਚੋਰੀ - ਲੋਕਾਂ ਦਾ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ

Ad Position 21
No active advertisement
ਮੱਝਾਂ ਦੀ ਚੋਰੀ ਸਬੰਧੀ ਜਾਣਕਾਰੀ ਦਿੰਦੇ ਪਿੰਡ ਹਵੇਲੀ ਹਾਰਨੀ ਦੇ ਕਿਸਾਨ | ਤਸਵੀਰ : ਪਰਮ ਮਿਨਹਾਸ <br/> 14-06-2026
ਘੱਲੂਘਾਰਾ ਸਾਹਿਬ/ਕਾਹਨੂੰਵਾਨ, 13 ਜੂਨ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਇਲਾਕੇ ਵਿਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਵਧਦਾ ਨਜ਼ਰ ਆ ਰਿਹਾ ਹੈ | ਬੀਤੇ ਰਾਤ ਵੀ ਥਾਣਾ ਕਾਹਨੂੰਵਾਨ ਅਧੀਨ ਪਿੰਡ ਹਵੇਲੀ ਹਾਰਨੀ ਦੇ ਵਸਨੀਕ ਕਿਸਾਨ ਤਰਸੇਮ ਸਿੰਘ ਦੀਆਂ ਦੋ ਸੂਣ ਵਾਲੀਆਂ ਮੱਝਾਂ ਚੋਰੀ ਹੋ ਗਈਆਂ | ਪੀੜਤ ਪਰਿਵਾਰ ਦੇ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵਜੇ 10 ਵਜੇ ਦੇ ਕਰੀਬ ਮੱਝਾਂ ਵਾਲੇ ਵਾੜੇ ਵਿਚੋਂ ਕੰਮ ਨਿਬੇੜ ਕੇ ਘਰ ਗਏ ਸਨ | ਉਹ ਜਦੋਂ ਸਵੇਰੇ ਆਏ ਤਾਂ ਦੇਖਿਆ ਕਿ ਉਨ੍ਹਾਂ ਦੀਆਂ ਦੋ ਮੱਝਾਂ ਗਾਇਬ ਸਨ | ਉਨ੍ਹਾਂ ਦੱਸਿਆ ਕਿ ਮੱਝਾਂ ਦੇ ਵਾੜੇ ਦੇ ਪਿਛਲੇ ਪਾਸੇ ਗੋਹੇ ਨੂੰ ਸੁੱਟਣ ਲਈ ਦਰਵਾਜ਼ਾ ਰੱਖਿਆ ਹੋਇਆ ਸੀ, ਜਿਸ ਰਸਤੇ ਤੋਂ ਚੋਰਾਂ ਵਲੋਂ ਮੱਝਾਂ ਨੂੰ ਬਾਹਰ ਕੱਢਿਆ ਗਿਆ ਅਤੇ ਪੈਲੀ ਦੇ ਰਸਤੇ ਥੋੜੇ ਦੂਰ ਤੋਰ ਕੇ ਲੈ ਗਏ ਅਤੇ ਬਾਅਦ ਵਿਚ ਛੋਟੇ ਟੈਂਪੂ 'ਚ ਮੱਝਾਂ ਲੱਦ ਕੇ ਲੈ ਗਏ, ਜਿਸ ਦੇ ਨਿਸ਼ਾਨ ਅਜੇ ਤੱਕ ਪੈਲੀ 'ਚ ਮੌਜੂਦ ਹਨ | ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਨੇੜਲੇ ਪਿੰਡ ਭਰੋਹਾਰਨੀ ਤੋਂ ਵੀ ਕਿਸਾਨ ਦੀਆਂ ਮੱਝਾਂ ਚੋਰੀ ਹੋ ਚੁੱਕੀਆਂ ਹਨ | ਇਲਾਕੇ ਵਿਚ ਲਗਾਤਾਰ ਮੱਝਾਂ ਚੋਰੀ ਦੀਆਂ ਘਟਨਾਵਾਂ ਵਧਣਾ ਕਾਰਨ ਲੋਕਾਂ ਦਾ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੁਰਿੰਦਰ ਸਿੰਘ ਨੇ ਦੱਸਿਆ ਕਿ ਮੱਝਾਂ ਚੋਰੀ ਦੀ ਇਤਲਾਹ ਪੁਲਿਸ ਥਾਣਾ ਕਾਹਨੂੰਵਾਨ ਵਿਖੇ ਦਰਜ ਕਰਵਾ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਕੁਲਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਬੱਬਰੀ ਚੌਕ 'ਚ ਧਰਨਾ 17 ਨੂੰ ਅਗਲੀ ਖ਼ਬਰ ਲੋਧੀਨੰਗਲ ਵਲੋਂ ਡਾ. ਮਨਦੀਪ ਸਿੰਘ ਭਾਗੋਵਾਲ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਬੀ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ
Ad Position 24