ਕਾਹਨੂੰਵਾਨ, 13 ਜੂਨ (ਨਿਸ਼ਾਨ ਸਿੰਘ ਚਾਹਲ)-ਬੀਤੀ 23 ਮਈ ਨੂੰ ਕਸਬਾ ਕਾਹਨੂੰਵਾਨ ਦੇ ਕਿਸਾਨ ਕੁਲਵਿੰਦਰ ਸਿੰਘ ਦਾ ਉਸ ਦੇ ਖੇਤਾਂ ਦੇ ਨੇੜ੍ਹੇ ਪਸ਼ੂਆਂ ਦੀ ਹਵੇਲੀ ਮਾਲਕਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ, ਪਰ ਕਿਸਾਨ ਕੁਲਵਿੰਦਰ ਸਿੰਘ ਦੇ ਕਾਤਲ ਪੁਲਿਸ ਦੀ ਪਕੜ ਤੋਂ ਹਾਲੇ ਬਾਹਰ ਸਨ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ, ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਕੁਲਵਿੰਦਰ ਸਿੰਘ ਦੇ ਕਥਿਤ ਕਾਤਲਾਂ ਨੂੰ ਫੜਨ ਲਈ ਸਠਿਆਲੀ ਪੁਲ ਉੱਪਰ ਕਤਲ ਵਾਲੇ ਉੱਤੇ ਧਰਨਾ ਦਿੱਤਾ ਸੀ, ਪਰ ਪੁਲਿਸ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਮਿ੍ਤਕ ਕੁਲਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਵਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ, ਪਰ 22 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਪੁਲਿਸ ਦੀ ਹਿਰਾਸਤ 'ਚੋਂ ਬਾਹਰ ਹਨ | ਇਸ ਲਈ ਹੁਣ ਇਕ ਵਾਰ ਫਿਰ ਪਰਿਵਾਰ ਵਲੋਂ ਅਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ 17 ਜੂਨ ਨੂੰ ਪਠਾਨਕੋਟ-ਅੰਮਿ੍ਤਸਰ ਹਾਈਵੇ 'ਤੇ ਗੁਰਦਾਸਪੁਰ ਬੱਬਰੀ ਚੌਕ ਵਿਚ ਅਣਮਿੱਥੇ ਸਮੇਂ ਦਾ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਬੰਧੀ ਹੋਈ ਬੈਠਕ ਵਿਚ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੂ ਅÏਲਖ, ਕਮਲਪ੍ਰੀਤ ਸਿੰਘ ਕਾਕੀ, ਬਾਬਾ ਜਸਵਿੰਦਰ ਸਿੰਘ ਕਥਾਵਾਚਕ, ਸਰਪੰਚ ਸਤਿਨਾਮ ਸਿੰਘ ਸੈਣੀ, ਸਰਪੰਚ ਸਤਨਾਮ ਸਿੰਘ ਲਵਲੀ ਵਾਲੇ, ਮਨੋਹਰ ਸਿੰਘ, ਗੁਰਨਾਮ ਸਿੰਘ ਠੇਕੇਦਾਰ, ਚੇਅਰਮੈਨ ਸੁਖਦੇਵ ਸਿੰਘ ਹੈਪੀ, ਜਸਪਾਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਕਥਾਵਾਚਕ, ਜੁਝਾਰ ਸਿੰਘ, ਕਰਮ ਸਿੰਘ, ਤੀਰਥ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਬਾਬਾ ਜਸਵੰਤ ਸਿੰਘ, ਗੁਰਪਾਲ ਸਿੰਘ, ਭੁਪਿੰਦਰ ਸਿੰਘ, ਦਲੇਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਅਮਰਵੀਰ ਸਿੰਘ, ਹਰਮਨਪਾਲ ਸਿੰਘ, ਗੁਰਮੀਤ ਸਿੰਘ, ਤੀਰਥ ਸਿੰਘ, ਰਜੇਸ਼ ਸਿੰਘ, ਦਲੇਰ ਸਿੰਘ, ਤਰਲੋਕ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |