17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼ਹਿਰ ਅੰਦਰ ਦਿਨੋ ਦਿਨ ਵਧ ਰਹੀ ਈ-ਰਿਕਸ਼ਿਆਂ ਦੀ ਗਿਣਤੀ ਆਵਾਜਾਈ 'ਚ ਪੈਦਾ ਕਰ ਰਹੀ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 14-06-2026
ਗੁਰਦਾਸਪੁਰ, 13 ਜੂਨ (ਚੱਕਰਾਜਾ)-ਸਥਾਨਿਕ ਸ਼ਹਿਰ ਅੰਦਰ ਦਿਨੋਂ ਦਿਨ ਵੱਧ ਰਹੀ ਈ.ਰਿਕਸ਼ਿਆਂ ਦੀ ਗਿਣਤੀ ਟਰੈਫ਼ਿਕ ਨੰੂ ਲੈ ਕੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਵੱਡੀ ਗਿਣਤੀ ਵਿਚ ਇਨ੍ਹਾਂ ਈ.ਰਿਕਸ਼ਿਆਂ ਕਾਰਨ ਸ਼ਹਿਰ ਅੰਦਰ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਸੜਕਾਂ 'ਤੇ ਲੰਮੀਆਂ ਕਤਾਰਾਂ 'ਚ ਘੁੰਮਦੇ ਇਨ੍ਹਾਂ ਈ.ਰਿਕਸ਼ਾ ਚਾਲਕਾਂ ਵਲੋਂ ਟਰੈਫ਼ਿਕ ਨਿਯਮਾਂ ਦੀ ਕੋਈ ਵੀ ਪਾਲਨਾ ਨਹੀਂ ਕੀਤੀ ਜਾਂਦੀ | ਇੱਥੋਂ ਤੱਕ ਕਿ ਬਹੁਤੇ ਰਿਕਸ਼ਾ ਚਾਲਕਾਂ ਕੋਲ ਤਾਂ ਡਰਾਈਵਿੰਗ ਲਾਇਸੈਂਸ ਵੀ ਨਹੀਂ ਹਨ, ਜਿਨ੍ਹਾਂ ਵਲੋਂ ਸੜਕਾਂ 'ਤੇ ਆਪਣੇ ਵਾਹਨ ਇੰਨੇ ਘਟੀਆ ਤਰੀਕੇ ਨਾਲ ਚਲਾਇਆ ਜਾਂਦੇ ਹਨ ਕਿ ਲੋਕਾਂ ਨੰੂ ਆਪਣੇ ਵਾਹਨ ਬਚ ਬਚਾਅ ਕੇ ਲੰਘਾਉਣੇ ਪੈਂਦੇ ਹਨ | ਇੱਥੋਂ ਤੱਕ ਕਿ ਇਨ੍ਹਾਂ ਵਲੋਂ ਜਿਥੇ ਮਰਜ਼ੀ ਸੜਕ ਵਿਚਕਾਰ ਰਿਕਸ਼ਾ ਖੜ੍ਹਾ ਕਰਕੇ ਸਵਾਰੀਆਂ ਨੰੂ ਬਿਠਾਇਆ ਜਾਂ ਉਤਾਰਿਆ ਜਾਂਦਾ ਹੈ | ਜਿਸ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਪਰੋਂ ਇਨ੍ਹਾਂ ਈ.ਰਿਕਸ਼ਿਆਂ ਉੱਪਰ ਕੋਈ ਵੀ ਨੰਬਰ ਪਲੇਟ ਜਾਂ ਨੰਬਰ ਨਾ ਲਿਖੇ ਹੋਣ ਕਾਰਨ ਜੇਕਰ ਕੋਈ ਈ.ਰਿਕਸ਼ਾ ਚਾਲਕ ਕਿਸੇ ਵਾਹਨ ਦਾ ਨੁਕਸਾਨ ਕਰਕੇ ਭੱਜ ਜਾਂਦਾ ਹੈ ਤਾਂ ਸ਼ਿਕਾਇਤ ਕਰਨ ਲਈ ਇਨ੍ਹਾਂ ਦੀ ਪਹਿਚਾਣ ਕਰਨੀ ਵੀ ਔਖੀ ਹੋ ਜਾਂਦੀ ਹੈ | ਇਥੇ ਹੀ ਬੱਸ ਨਹੀਂ, ਸ਼ਹਿਰ ਅੰਦਰ ਸਵਾਰੀਆਂ ਨੰੂ ਇੱਧਰ ਉੱਧਰ ਲਿਜਾਉਣ ਦੇ ਇਲਾਵਾ ਇਨ੍ਹਾਂ ਈ.ਰਿਕਸ਼ਾ ਚਾਲਕਾਂ ਵਲੋਂ ਸ਼ਹਿਰ ਤੋਂ ਬਾਹਰ ਸਮਾਨ ਦੀ ਢੋਆ ਢੁਆਈ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਅਤੇ ਸਮਰੱਥਾ ਤੋਂ ਵੱਧ ਇਨ੍ਹਾਂ 'ਤੇ ਭਾਰ ਪਾਉਣ ਕਾਰਨ ਕਈ ਹਾਦਸੇ ਵਾਪਰ ਰਹੇ ਹਨ | ਇਸ ਤੋਂ ਇਲਾਵਾ ਇਨ੍ਹਾਂ ਰਿਕਸ਼ਾ ਚਾਲਕਾਂ ਵਲੋਂ ਉਨ੍ਹਾਂ ਰੂਟਾਂ ਤੱਕ ਸਵਾਰੀਆਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ, ਜਿਥੇ ਮਿੰਨੀ ਬੱਸਾਂ ਤੱਕ ਦੀ ਸੁਵਿਧਾ ਉਪਲਬਧ ਹੈ ਅਤੇ ਬੱਸਾਂ ਵਾਲੇ ਰੂਟ 'ਤੇ ਚੱਲਣ ਦਾ ਸਰਕਾਰ ਨੰੂ ਟੈਕਸ ਵੀ ਅਦਾ ਕਰਦੇ ਹਨ | ਜਿਸ ਕਾਰਨ ਬੱਸ ਕਾਰੋਬਾਰੀਆਂ ਅਤੇ ਢੋਆ ਢੁਆਈ ਵਾਲੀਆਂ ਛੋਟੀਆਂ ਗੱਡੀਆਂ ਜੋ ਸਰਕਾਰ ਨੰੂ ਟੈਕਸ ਅਦਾ ਕਰਦੇ ਹਨ ਦੇ ਕਾਰੋਬਾਰ 'ਤੇ ਵੀ ਇਨ੍ਹਾਂ ਈ.ਰਿਕਸ਼ਿਆਂ ਕਾਰਨ ਮਾੜਾ ਪ੍ਰਭਾਵ ਪੈ ਰਿਹਾ ਹੈ | ਇਸ ਸਬੰਧੀ ਪਿਛਲੇ ਦਿਨਾਂ ਵਿਚ ਇਹ ਵੀ ਦੇਖਣ ਨੰੂ ਮਿਲਿਆ ਕਿ ਮਿੰਨੀ ਬੱਸ ਆਪ੍ਰੇਟਰਾਂ ਵਲੋਂ ਸ਼ਹਿਰ ਦੇ ਬਾਹਰ ਵੱਖ ਵੱਖ ਸੜਕਾਂ 'ਤੇ ਨਾਕੇ ਲਗਾ ਕੇ ਇਨ੍ਹਾਂ ਈ.ਰਿਕਸ਼ਿਆਂ ਵਾਲਿਆਂ ਨੰੂ ਸ਼ਹਿਰ ਤੋਂ ਬਾਹਰ ਸਵਾਰੀਆਂ ਲਿਜਾਉਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਇਨ੍ਹਾਂ ਮਿੰਨੀ ਬੱਸ ਮਾਲਕਾਂ ਵਲੋਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਸੀ | ਸ਼ਹਿਰ ਅੰਦਰ ਪੈਦਾ ਹੋ ਰਹੀ ਇਸ ਸਮੱਸਿਆ ਨੰੂ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਈ.ਰਿਕਸ਼ਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਇਨ੍ਹਾਂ 'ਤੇ ਆਵਾਜਾਈ ਨਿਯਮਾਂ ਨੰੂ ਧਿਆਨ 'ਚ ਰੱਖਣਾ ਜ਼ਰੂਰੀ ਬਣਾਇਆ ਜਾਵੇ ਅਤੇ ਇਨ੍ਹਾਂ ਦੀ ਵਧਦੀ ਗਿਣਤੀ ਨੰੂ ਕਾਬੂ ਹੇਠ ਕਰਨ ਲਈ ਨਿਯਮ ਬਣਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਨਹਾਉਂਦੇ ਸਮੇਂ ਦਰਿਆ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਨਸ਼ਾ ਰੋਕੂ ਮੁਹਿੰਮ ਸੰਬੰਧੀ 5 ਪ੍ਰਚਾਰ ਗੱਡੀਆਂ ਰਵਾਨਾ ਕੀਤੀਆਂ
Ad Position 24