ਬਹਿਰਾਮਪੁਰ, 13 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪੱਤਨ ਮਕੌੜਾ 'ਤੇ ਇਕ ਨੌਜਵਾਨ ਦੀ ਦਰਿਆ ਵਿਚ ਨਹਾਉਂਦੇ ਸਮੇਂ ਡੁੱਬ ਕੇ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ | ਮੌਕੇ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅਜਨਾਲਾ ਦੇ ਇਲਾਕੇ ਤੋਂ ਇਕ ਟਿੱਪਰ ਵਾਲੇ 2 ਭਰਾ ਰੇਤਾ ਲੈਣ ਲਈ ਦਰਿਆ 'ਤੇ ਆਏ ਸਨ ਕਿ ਦੁਪਹਿਰ ਸਮੇਂ ਅੰਤਾਂ ਦੀ ਗਰਮੀ ਹੋਣ ਕਰਕੇ ਉਹ ਦਰਿਆ ਵਿਚ ਨਹਾਉਣ ਲੱਗ ਪਏ | ਦਰਿਆ ਵਿਚ ਰੇਤ ਮਾਫੀਆ ਦੀਆਂ ਪੋਕ ਲਾਈਨਾਂ ਨੇ ਰੇਤਾ ਕੱਢਦਿਆਂ ਬਹੁਤ ਡੂੰਘੇ-ਡੂੰਘੇ ਟੋਏ ਪਾਏ ਹੋਏ ਹਨ | ਨਹਾਉਂਦੇ ਸਮੇਂ ਨੌਜਵਾਨ ਡੂੰਘੇ ਟੋਏ 'ਚ ਪੈ ਜਾਣ ਕਰਕੇ ਡੁੱਬ ਗਿਆ, ਜੋ ਦੁਬਾਰਾ ਉਪਰ ਨਹੀਂ ਆਇਆ | ਮੌਕੇ 'ਤੇ ਨੌਜਵਾਨ ਨੰੂ ਲੱਭਣ ਲਈ ਯਤਨ ਕੀਤੇ ਗਏ ਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ, ਪਰ ਸ਼ਾਮ ਨੰੂ ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦੀ ਲਾਸ਼ ਨਹੀਂ ਮਿਲੀ |