17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਅਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੀ ਸਾਂਝੀ ਬਰਸੀ 'ਤੇ ਵਿਸ਼ੇਸ਼ <br/>

Ad Position 21
No active advertisement
ਅਜੀਤ ਡੈਸਕ 14-06-2026
ਬਟਾਲਾ, 13 ਜੂਨ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫੌਜੀਆਂ ਵਾਲਿਆਂ ਦਾ ਜਨਮ 1948 ਵਿਚ ਮਾਤਾ ਬਲਵੰਤ ਕੌਰ ਦੀ ਕੁੱਖੋ ਤੇ ਪਿਤਾ ਧਿਰਤਾ ਸਿੰਘ ਦੇ ਗ੍ਰਹਿ ਪਿੰਡ ਖੋਖਰ ਫੌਜੀਆਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ | ਉਹ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ | ਉਨ੍ਹਾਂ ਦਾ ਆਨੰਦ ਕਾਰਜ ਪਿੰਡ ਕਲੇਰ ਦੇ ਸੁਰਜਨ ਸਿੰਘ ਦੀ ਸਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ | ਇਨ੍ਹਾਂ ਦੇ ਘਰ 2 ਪੁੱਤਰੀਆਂ ਅਤੇ ਇਕ ਪੁੱਤਰ ਨੇ ਜਨਮ ਲਿਆ | ਉਹ ਹਰ ਰੋਜ਼ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਦਰਸ਼ਨ ਕਰਿਆ ਕਰਦੇ ਸਨ | ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ 40 ਰੁਪਏ ਭੇਟਾ ਵਿਚ ਬੋਹੜੀ ਸਾਹਿਬ ਤੋਂ ਅਖੰਡ ਪਾਠਾਂ ਦੀ ਮਰਿਯਾਦਾ ਚਲਾਈ ਅਤੇ ਜਥੇਦਾਰ ਮੱਖਣ ਸਿੰਘ ਵਲੋਂ ਪਾਠੀਆਂ ਦੇ ਜਥੇ ਬਣਾ ਕੇ ਬਾਬਾ ਜੀ ਦੀ ਦੱਸੀ ਮਰਿਯਾਦਾ ਅਨੁਸਾਰ 40 ਰੁਪਏ ਭੇਟਾ ਅਨੁਸਾਰ ਪਿੰਡਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣੇ ਸ਼ੁਰੂ ਕੀਤੇ, ਜੋ ਅੱਜ ਵੀ ਚੱਲ ਰਹੇ ਹਨ | ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਵਲੋਂ ਅਖੰਡ ਪਾਠਾਂ ਦੀ ਬਖ਼ਸੀ ਸੇਵਾ ਨਿਭਾਉਂਦਿਆਂ 1985 ਵਿਚ ਜਥੇਦਾਰ ਮੱਖਣ ਸਿੰਘ ਜੀ ਨੂੰ ਬੋਹੜੀ ਸਾਹਿਬ ਵਿਖੇ ਸ਼ਹੀਦ ਕਰ ਦਿੱਤਾ ਗਿਆ | ਬਾਬਾ ਸ਼ਿਵਜੀ ਦੀ ਅਗਵਾਈ ਵਿਚ ਬੋਹੜੀ ਸਾਹਿਬ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਅਤੇ ਜਥੇਦਾਰ ਮੱਖਣ ਸਿੰਘ ਦੀ ਸ਼ਹੀਦ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਬਣੇ ਹੋਏ ਹਨ | ਜਥੇਦਾਰ ਸ਼ਹੀਦ ਬਾਬਾ ਮੱਖਣ ਸਿੰਘ ਦਾ ਸਸਕਾਰ ਖੋਖਰ ਫੌਜੀਆਂ ਦੇ ਸ਼ਮਸਾਨਘਾਟ ਅੱਡਾ ਊਧੋਵਾਲ ਵਿਖੇ ਕੀਤਾ ਗਿਆ | ਜਿਥੇ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦਾਂ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ | ਇਥੇ 24 ਘੰਟੇ ਗੁਰੂ ਕੇ ਲੰਗਰ ਚਲਦੇ ਹਨ | ਮੌਜ਼ੂਦਾ ਮੁਖੀ ਜਥੇਦਾਰ ਨਾਮਦੇਵ ਜੀ ਦੀ ਅਗਵਾਈ ਵਿਚ ਅੱਜ 14 ਜੂਨ ਨੂੰ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਅਤੇ ਉਨ੍ਹਾਂ ਦੇ ਚਰਨਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫੌਜੀਆਂ ਸ਼ਹੀਦਾਂ ਸਾਹਿਬ ਗੁਰਦਾਸਪੁਰ-ਬਟਾਲਾ ਹਾਈਵੇਅ ਅੱਡਾ ਊਧੋਵਾਲ ਵਿਖੇ ਮਨਾਏ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਨੇ ਝੰਜੀਆਂ ਕਲਾਂ ਵਿਖੇ 6 ਦਿਨਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਨਹਾਉਂਦੇ ਸਮੇਂ ਦਰਿਆ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
Ad Position 24