17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 17 ਨੂੰ

Ad Position 21
No active advertisement
ਅਜੀਤ ਡੈਸਕ 14-06-2026
ਧਾਰੀਵਾਲ, 13 ਜੂਨ (ਜੇਮਸ ਨਾਹਰ)-ਗੁਰੂ ਕਲਗੀਧਰ ਫਾਊਾਡੇਸ਼ਨ (ਰਜਿ:) ਪਿੰਡ ਫੱਜੂਪੁਰ, ਗੁਰਦੁਆਰਾ ਬੁਰਜ ਸਾਹਿਬ ਦੇ ਸੇਵਾਦਾਰ, ਨੌਜਵਾਨ ਸੇਵਕ ਜਥਾ ਅਤੇ ਸਮੂਹ ਇਲਾਕਾ ਨਿਵਾਸੀਆਂ (ਧਾਰੀਵਾਲ) ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ 17 ਜੂਨ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਨਾਇਆ ਜਾ ਰਿਹਾ ਹੈ | ਭਾਈ ਨਰਿੰਦਰ ਸਿੰਘ ਨਿੰਦਾ ਲੇਹਲ, ਸਰਪੰਚ ਡਾਕਟਰ ਰਾਮ ਸਵਰੂਪ ਫੱਜੂਪੁਰ ਅਤੇ ਸੰਗਤਾਂ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ (ਬੱਬਰੀ) ਡਾਕਟਰ ਸ਼ਿਵ ਸਿੰਘ ਆਪਣੇ ਕੀਰਤਨੀ ਜਥੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਸੰਗਤਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਵਿਸਥਾਰ ਪੂਰਵਕ ਵਿਚਾਰ ਸਾਂਝੇ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਐਸ.ਡੀ.ਓ ਲਗਾਇਆ ਜਾਵੇ-ਪਰਮਵੀਰ ਸਿੰਘ ਲਾਡੀ <br/> ਅਗਲੀ ਖ਼ਬਰ ਇੰਡਸਟਰੀਅਲ ਅਸਟੇਟ ਬਟਾਲਾ ਲਈ ਮਨਜ਼ੂਰ ਕੀਤੇ ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਦੇ ਕੰਮਾਂ ਨੂੰ ਛੇਤੀ ਨੇਪਰੇ ਚਾੜਿ੍ਹ...
Ad Position 24