17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਐਸ.ਡੀ.ਓ ਲਗਾਇਆ ਜਾਵੇ-ਪਰਮਵੀਰ ਸਿੰਘ ਲਾਡੀ <br/>

Ad Position 21
No active advertisement
ਅਜੀਤ ਡੈਸਕ 14-06-2026
ਗੁਰਦਾਸਪੁਰ, 13 ਜੂਨ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਪਿਛਲੇ ਲੰਮੇ ਸਮੇਂ ਤੋਂ ਐਸ.ਡੀ.ਓ ਦੀ ਅਸਾਮੀ ਖਾਲੀ ਹੈ, ਕਿਉਂਕਿ ਪਹਿਲਾਂ ਲੱਗੇ ਐਸ.ਡੀ.ਓ ਇੱਥੋਂ ਬਦਲ ਕੇ ਗਏ ਨੰੂ ਲਗਪਗ ਤਿੰਨ ਚਾਰ ਮਹੀਨੇ ਦਾ ਸਮਾਂ ਹੋ ਗਿਆ ਹੈ | ਪਰ ਅਜੇ ਤੱਕ ਇਥੇ ਕੋਈ ਵੀ ਐਸ.ਡੀ.ਓ ਤਾਇਨਾਤ ਨਹੀਂ ਕੀਤਾ ਗਿਆ | ਜਿਸ ਕਾਰਨ ਕਿਸਾਨਾਂ ਨੰੂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਸਾਬਕਾ ਡਾਇਰੈਕਟਰ ਨੇ ਦੱਸਿਆ ਕਿ ਝੋਨੇ ਦੀ ਲਗਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਜਿਸ ਕਾਰਨ ਇਸ ਮੌਸਮ ਵਿਚ ਹਨੇਰੀਆਂ ਆਉਣ ਕਾਰਨ ਕਿਸਾਨਾਂ ਨੰੂ ਬਿਜਲੀ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਰ ਦਫ਼ਤਰ ਵਿਖੇ ਐਸ.ਡੀ.ਓ ਨਾ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੰੂ ਆਪਣੀਆਂ ਬਿਜਲੀ ਸਬੰਧੀ ਅਤੇ ਹੋਰ ਸਮੱਸਿਆਵਾਂ ਦੱਸੇ ਬਗੈਰ ਹੀ ਦਫ਼ਤਰ ਤੋਂ ਵਾਪਸ ਪਰਤਣਾ ਪੈਂਦਾ ਹੈ | ਉਨ੍ਹਾਂ ਚੇਅਰਮੈਨ ਪਾਵਰਕਾਮ ਪਟਿਆਲਾ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਨੰੂ ਮੁੱਖ ਰੱਖਦੇ ਹੋਏ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਤੁਰੰਤ ਐਸ.ਡੀ.ਓ ਦੀ ਖਾਲੀ ਅਸਾਮੀ 'ਤੇ ਨਵਾਂ ਐਸ.ਡੀ.ਓ ਲਗਾਇਆ ਜਾਵੇ ਤਾਂ ਜੋ ਲੋਕਾਂ ਤੇ ਕਿਸਾਨਾਂ ਨੰੂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ 26 ਨੂੰ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 17 ਨੂੰ
Ad Position 24