17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ 26 ਨੂੰ

Ad Position 21
No active advertisement
ਅਜੀਤ ਡੈਸਕ 14-06-2026
ਹਰਚੋਵਾਲ, 13 ਜੂਨ (ਰਣਜੋਧ ਸਿੰਘ ਭਾਮ/ਢਿੱਲੋਂ)-ਨਜ਼ਦੀਕੀ ਪਿੰਡ ਭਾਮ ਵਿਖੇ ਬਾਬਾ ਸ਼ੇਖੂ ਸ਼ਾਹ ਜੀ ਦੀ ਯਾਦ ਵਿਚ ਸਾਲਾਨਾ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 26 ਜੂਨ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਦਿੰਦਿਆਂ ਬਾਬਾ ਸ਼ੇਖੂ ਸ਼ਾਹ ਸਪੋਰਟਸ ਐਂਡ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਭਾਮ, ਡਾਕਟਰ ਯਕੂਬ ਵਾਲੀ ਖਜਾਨਚੀ ਨੇ ਦੱਸਿਆ ਕਿ ਪਿੰਡ ਭਾਮ ਦੀ ਪੰਚਾਇਤ, ਪੰਚਾਇਤ ਪੱਤੀ ਬਾਬਾ ਟਹਿਲ ਦਾਸ, ਇਲਾਕਾ ਨਿਵਾਸੀ, ਪਿੰਡ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਸਾਲਾਨਾ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰੰਮੀ ਰੰਧਾਵਾ, ਪਿ੍ੰਸ ਰੰਧਾਵਾ, ਮੰਡੇਰ ਬਦਰਜ਼, ਹੈਪੀ ਰੰਦੇਵ ਤੋਂ ਇਲਾਵਾ ਹੋਰ ਨਾਮਵਰ ਕਲਾਕਾਰ ਪਹੁੰਚ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਬਾਬਾ ਸ਼ੇਖੂ ਸ਼ਾਹ ਜੀ ਦੀ ਦਰਗਾਹ 'ਤੇ ਚਾਦਰ ਚੜਾਉਣ ਦੀ ਰਸਮ ਨਾਲ ਸ਼ੁਰੂ ਹੋਵੇਗੀ | ਉਪਰੰਤ ਪੰਜਾਬੀ ਗਾਇਕਾਂ ਦਾ ਖੁੱਲਾ ਅਖਾੜਾ ਲੱਗੇਗਾ | ਇਸ ਸੱਭਿਆਚਾਰਕ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ | ਇਸ ਮੌਕੇ ਸੁਬੇਲ ਸਿੰਘ ਗੋਲਡੀ, ਰਵਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਪੀ, ਅਜਮੇਰ ਸਿੰਘ ਸੋਨੂੰ, ਗੁਰਦੀਪ ਸਿੰਘ ਸੋਨੀ, ਮਾਸਟਰ ਸੁਰਜੀਤ ਸਿੰਘ, ਜਥੇਦਾਰ ਕੇਹਰ ਸਿੰਘ ਆਦਿ
Ad Position 22
No active advertisement
ਪਿਛਲੀ ਖ਼ਬਰ ਰਿੰਕੂ ਬਾਜਵਾ ਸਰਬਸੰਮਤੀ ਨਾਲ ਲਹੌਰੀ ਗੇਟ ਮਾਰਕਿਟ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਐਸ.ਡੀ.ਓ ਲਗਾਇਆ ਜਾਵੇ-ਪਰਮਵੀਰ ਸਿੰਘ ਲਾਡੀ <br/>
Ad Position 24