17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਿੰਕੂ ਬਾਜਵਾ ਸਰਬਸੰਮਤੀ ਨਾਲ ਲਹੌਰੀ ਗੇਟ ਮਾਰਕਿਟ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 14-06-2026
ਕਲਾਨੌਰ, 13 ਜੂਨ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਲਹੌਰੀ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਦੀ ਡੀ.ਏ.ਵੀ. ਸਕੂਲ ਮਾਰਕਿਟ 'ਚ ਇਕੱਤਰਤਾ ਹੋਈ, ਜਿਸ ਵਿਚ ਸਰਪੰਚ ਹਰਦੀਪ ਸਿੰਘ ਮਠਾਰੂ, ਮਨਦੀਪ ਸਿੰਘ ਬੁਲਾਰੀਆ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਦੁਕਾਨਦਾਰਾਂ ਵਲੋਂ ਆਪਣੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਾਰਕਿਟ ਦੇ ਦੁਕਾਨਦਾਰਾਂ ਨੇ ਫੈਸਲਾ ਕਰਦਿਆਂ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਰਿੰਕੂ ਬਾਜਵਾ ਪੱਗੜੀ ਹਾਊਸ ਵਾਲਿਆਂ ਨੂੰ ਲਹੌਰੀ ਗੇਟ ਮਾਰਕਿਟ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ 'ਤੇ ਸਰਪੰਚ ਹਰਦੀਪ ਸਿੰਘ ਮਠਾਰੂ, ਮਨਦੀਪ ਸਿੰਘ ਬੁਲਾਰੀਆ ਸਮੇਤ ਹੋਰਨਾਂ ਦੁਕਾਨਦਾਰਾਂ ਵਲੋਂ ਰਿੰਕੂ ਬਾਜਵਾ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਰਿੰਕੂ ਬਾਜਵਾ ਨੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਹੱਕ ਸੁਰੱਖਿਅਤ ਰੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਜੀਦਾ ਰਹਿਣਗੇ | ਇਸ ਮੌਕੇ 'ਤੇ ਰਜਨੀਸ਼ ਸ਼ਰਮਾ, ਹਰਮਨਪ੍ਰੀਤ ਸਿੰਘ ਲਾਡੀ, ਚੈਂਚਲ ਕੁਮਾਰ ਅਗਰਵਾਲ, ਨੰਬਰਦਾਰ ਕਮਲ, ਰੋਜੀ ਢੀਂਗੀ, ਕਾਲਾ ਬ੍ਰਮੀ, ਰਾਜੇਸ਼ ਕੁਮਾਰ, ਜਤਿੰਦਰ ਕਾਲੀਆ, ਚਰਨਜੀਤ ਭੰਡਾਰੀ, ਸਤਨਾਮ ਸਿੰਘ, ਹੀਰਾ ਲਾਲ, ਦੀਪਕ ਅਗਰਵਾਲ ਸਮੇਤ ਹੋਰ ਦੁਕਾਨਦਾਰ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਚਾਨਣ ਮੁਨਾਰਾ ਸਾਬਤ ਹੋ ਰਿਹਾ ਬੀ.ਐਮ.ਐੱਸ.ਐਮ ਗਰੁੱਪ ਪੁਰਾਣਾ ਸ਼ਾਲਾ-ਇੰਜੀ: ਕੁਲਵਿੰਦਰ ਸਿੰਘ ਅਗਲੀ ਖ਼ਬਰ ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ 26 ਨੂੰ
Ad Position 24