17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚਾਨਣ ਮੁਨਾਰਾ ਸਾਬਤ ਹੋ ਰਿਹਾ ਬੀ.ਐਮ.ਐੱਸ.ਐਮ ਗਰੁੱਪ ਪੁਰਾਣਾ ਸ਼ਾਲਾ-ਇੰਜੀ: ਕੁਲਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 14-06-2026
ਗੁਰਦਾਸਪੁਰ, 13 ਜੂਨ (ਅਸ਼ੋਕ ਸ਼ਰਮਾ)-ਅਜੋਕੇ ਸਮੇਂ ਦੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਉਚੇਰੀ ਤੇ ਗੁਣਵੱਤੀ ਸਿੱਖਿਆ ਦੇ ਕੇ ਬੱਚਿਆ ਦਾ ਭਵਿੱਖ ਉੱਜਵਲ ਬਣਾਉਣ ਵਾਲੀ ਸੰਸਥਾ ਬੀ.ਐਮ.ਐੱਸ.ਐਮ ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਕੈਂਪਸ 'ਚ ਸਥਿਤ ਬੀ.ਐੱਡ ਕਾਲਜ ਵਿਲੱਖਣ ਭੂਮਿਕਾ ਨਿਭਾਅ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐੱਡ ਸੈਸ਼ਨ 2026-27 ਦੋ ਸਾਲ ਕੋਰਸ 'ਚ ਦਾਖਲਾ ਲੈਣ ਲਈ ਸੀ.ਈ.ਟੀ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਮਿਤੀ 20-06-2026 ਤੋਂ ਪੋਰਟਲ 'ਤੇ ਉਪਲਬਧ ਹੋਣਗੇ ਜੋ ਕਿ ਇਸ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਲਿਆ ਜਾ ਰਿਹਾ ਹੈ | ਜਦੋਂ ਕਿ ਦਾਖ਼ਲੇ ਨਾਲ ਸਬੰਧਿਤ ਮਿਤੀ, ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਜਾਰੀ ਕੀਤੀਆਂ ਹਨ | ਇਸ ਦਾ ਦਾਖ਼ਲਾ ਟੈੱਸਟ 02-08-2026 ਨੂੰ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿਖੇ ਮੁਫ਼ਤ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਦਾਖ਼ਲੇ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਕਾਮਨ ਦਾਖ਼ਲਾ ਟੈੱਸਟ ਲਈ ਕਾਲਜ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਿਖੇ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ, ਬੀ.ਐੱਡ, ਈ.ਟੀ.ਟੀ, ਜੀ.ਐਨ.ਐਮ, ਏ.ਐਨ.ਐਮ, ਬੀ.ਐਸ.ਸੀ ਨਰਸਿੰਗ, ਓਟੀ, ਐਮਰਜੈਂਸੀ ਕਮ ਐਂਬੂਲੈਂਸ ਅਟੈਂਡੈਂਟ, ਨੈਨੀ ਕੇਅਰ, ਹੋਮ ਬੇਸਡ ਕੇਅਰ ਹੈਲਪਰ ਆਦਿ ਕੋਰਸਾਂ 'ਚ ਦਾਖ਼ਲੇ ਲਈ ਇਛੁੱਕ ਵਿਦਿਆਰਥੀ ਕਾਲਜ 'ਚ ਸਥਾਪਿਤ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |ਬੀ.ਐਮ.ਐਸ.ਐਮ ਗਰੁੱਪ ਪੁਰਾਣਾ ਸ਼ਾਲਾ ਸਰਹੱਦੀ ਤੇ ਪੇਂਡੂ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਕੇ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਅਤੇ ਬਾਹਰੀ ਰਾਜਾਂ ਤੇ ਜਿਲਿਆ ਤੋਂ ਆ ਕੇ ਵਿਦਿਆਰਥੀ ਸੰਸਥਾ ਦੀਆਂ ਚੰਗੀਆਂ ਹੋਸਟਲ ਸਹੂਲਤਾਂ ਦਾ ਲਾਭ ਲੈਂਦੇ ਹੋਏ ਵੱਖ-ਵੱਖ ਕੋਰਸਾਂ 'ਚ ਚੰਗੀ ਸਿੱਖਿਆ ਲੈ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਕੂਲ 'ਚੋਂ 3 ਏ.ਸੀ. ਚੋਰੀ ਅਗਲੀ ਖ਼ਬਰ ਰਿੰਕੂ ਬਾਜਵਾ ਸਰਬਸੰਮਤੀ ਨਾਲ ਲਹੌਰੀ ਗੇਟ ਮਾਰਕਿਟ ਦੇ ਪ੍ਰਧਾਨ ਨਿਯੁਕਤ
Ad Position 24