ਡੇਰਾ ਬਾਬਾ ਨਾਨਕ, 13 ਜੂਨ (ਹੀਰਾ ਸਿੰਘ ਮਾਂਗਟ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਡੇਰਾ ਬਾਬਾ ਨਾਨਕ 'ਚੋਂ 3 ਏ.ਸੀ. ਚੋਰੀ ਹੋ ਗਏ | ਜਾਣਕਾਰੀ ਦਿੰਦਿਆਂ ਸਕੂਲ ਚੌਕੀਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸਕੂਲ ਵਿਚ ਰੋਜ਼ਾਨਾ ਦੀ ਤਰ੍ਹਾਂ ਚੱਕਰ ਲਗਾ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਸਕੂਲ ਦੇ ਤਿੰਨ ਕਲਾਸ ਰੂਮ ਦੀਆਂ ਪਿਛਲੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ ਅਤੇ ਇਨ੍ਹਾਂ ਵਿਚ ਲੱਗੇ ਏ.ਸੀ. ਗਾਇਬ ਸਨ | ਉਸ ਅਨੁਸਾਰ ਇਹ ਏ.ਸੀ. ਡਾਇਕਨ ਕੰਪਨੀ ਦੇ ਸਨ, ਜੋ ਚੋਰਾਂ ਵਲੋਂ ਰਾਤ ਚੋਰੀ ਕਰ ਲਏ ਗਏ ਹਨ | ਚੌਕੀਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਜਾਣਕਾਰੀ ਕੈਂਪਸ ਮੈਨੇਜਰ ਅੰਮਿ੍ਤਪਾਲ ਸਿੰਘ ਨਾਲ ਫੋਨ 'ਤੇੇ ਦੱਸੀ ਤੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਇਸ ਚੋਰੀ ਸਬੰਧੀ ਰਿਪੋਰਟ ਦੇ ਦਿੱਤੀ ਗਈ ਹੈ |