ਘੁਮਾਣ, 13 ਜੂਨ (ਬੰਮਰਾਹ)-ਪਿਛਲੇ ਦਿਨੀਂ ਰਜਵੰਤ ਸਿੰਘ ਧਾਲੀਵਾਲ ਸ਼ੁਕਾਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿੱਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸ਼ੁਕਾਲਾ ਵਿਖੇ ਪਾਏ ਗਏ | ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਸ੍ਰੀ ਨਾਮਦੇਵ ਦਰਬਾਰ ਘਮਾਣ ਵਿਖੇ ਕਰਵਾਈ ਗਈ | ਇਸ ਮੌਕੇ ਭਗਤ ਨਾਮਦੇਵ ਜੀ ਦੇ ਦੀਵਾਨ ਹਾਲ ਵਿਚ ਖੁੱਲੇ ਪੰਡਾਲਾਂ ਵਿਚ ਕਰਵਾਏ ਸਮਾਗਮ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਵਿੰਦਰ ਸਿੰਘ ਸ੍ਰੀ ਅੱਚਲ ਸਾਹਿਬ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਰਜਵੰਤ ਸਿੰਘ ਧਾਲੀਵਾਲ ਦੇ ਵੱਡੇ ਭਰਾ ਰਛਪਾਲ ਸਿੰਘ ਧਾਲੀਵਾਲ, ਮਾਸਟਰ ਸੁਖਦੇਵ ਸਿੰਘ ਦਕੋਹਾ, ਤਰਪਿੰਦਰਪਾਲ ਸਿੰਘ ਭੱਟੀਵਾਲ ਨੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਸਟੇਜ ਸਕੱਤਰ ਮਾਸਟਰ ਸੁਖਦੇਵ ਸਿੰਘ ਦਕੋਹਾ ਨੇ ਰਜਵੰਤ ਸਿੰਘ ਦੇ ਪੋਤਰੇ ਰਾਜਬੀਰ ਸਿੰਘ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਾਲਾਘਾ ਕੀਤੀ | ਇਸ ਮੌਕੇ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਪਰਮਰਾਜ ਸਿੰਘ ਉਮਰਾਨੰਗਲ ਸਾਬਕਾ ਆਈ.ਜੀ., ਸਾਬਕਾ ਚੇਅਰਮੈਨ ਕੁਲਵੰਤ ਸਿੰਘ ਚੀਮਾ, ਲਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ, ਹਰਵਿੰਦਰਪਾਲ ਸਿੰਘ ਸ਼ਾਹਬਾਦ ਉਪ ਚੇਅਰਮੈਨ ਪੰਜਾਬ, ਜਰਨੈਲ ਸਿੰਘ ਕਾਹਲੋਂ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਹਰਿੰਦਰ ਸਿੰਘ ਸ਼ੁਕਾਲਾ ਸਾਬਕਾ ਸਰਪੰਚ, ਸਤਿੰਦਰ ਸਿੰਘ ਸ਼ੁਕਾਲਾ, ਜੈਦੀਪ ਸਿੰਘ ਧਾਲੀਵਾਲ ਕੈਨੇਡਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸੁਖਜਿੰਦਰ ਸਿੰਘ ਲਾਲੀ, ਸਰਦੂਲ ਸਿੰਘ ਚੀਮਾ, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਐਸ.ਜੀ.ਪੀ.ਸੀ., ਪ੍ਰਧਾਨ ਨਵਦੀਪ ਸਿੰਘ ਪੰਨੂੰ, ਸਾਧੂ ਸਿੰਘ ਮੁੱਛਲ ਸਾਬਕਾ ਚੇਅਰਮੈਨ ਜੰਗਲਾਤ ਵਿਭਾਗ, ਐਡਵੋਕੇਟ ਨਰੋਤਮ ਸਿੰਘ ਬੀਟਾ ਰੇਡੀਓ, ਜਥੇ: ਹਰਬੰਸ ਸਿੰਘ ਸੰਧਵਾਂ, ਰਵਿੰਦਰ ਸਿੰਘ ਬਾਜਵਾ ਜੀ.ਐਮ. ਇੰਡੀਅਨ ਆਇਲ ਰਿਫਾਇਨਰੀ, ਕਸ਼ਮੀਰ ਸਿੰਘ ਸਾਬਕਾ ਸਰਪੰਚ ਸ਼ੁਕਾਲਾ, ਡਾਕਟਰ ਰਾਜੇਸ਼ ਬਾਵਾ, ਸਾਹਿਬ ਸਿੰਘ ਮੰਡ, ਮਨਜਿੰਦਰ ਸਿੰਘ ਢਿੱਲੋਂ ਸਾਬਕਾ ਡੀ.ਜੀ.ਪੀ. ਇੰਪੋਰਟ-ਐਕਸਪੋਰਟ, ਠਾਕੁਰ ਸਿੰਘ ਬਲਾਕ ਸੰਮਤੀ ਮੈਂਬਰ ਊਧਨਵਾਲ, ਨਵਦੀਪ ਸਿੰਘ ਭੱਟੀਵਾਲ, ਮਨਜਿੰਦਰਪਾਲ ਸਿੰਘ ਬਰਿਆਰ, ਬਾਬਾ ਬੇਅੰਤ ਸਿੰਘ ਅਚਿੰਤ, ਮਾਸਟਰ ਗੁਰਮੁੱਖ ਸਿੰਘ ਘੁਮਾਣ, ਮੈਨੇਜਰ ਪਿ੍ਤਪਾਲ ਸਿੰਘ, ਐਡਵੋਕੇਟ ਗੁਰਦੀਪ ਸਿੰਘ ਰੰਧਾਵਾ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਕੰਵਲਜੀਤ ਸਿੰਘ ਸ਼ੁਕਾਲਾ, ਹਨੀ ਸ਼ੁਕਾਲਾ, ਬਲਜੀਤ ਸਿੰਘ ਪੰਡੋਰੀ ਵਰਕਸ਼ ਮੈਨੇਜਰ, ਲੈਕਚਰਾਰ ਗੁਰਨਾਮ ਸਿੰਘ ਮੰਡ, ਬਲਬੀਰ ਸਿੰਘ ਸ਼ੁਕਾਲਾ, ਪਰਮਜੀਤ ਸਿੰਘ ਬਾਵਾ, ਰਾਹੁਲ ਭੱਲਾ, ਡਾਕਟਰ ਬਲਦੇਵ ਸਿੰਘ ਵੀਲਾ ਬੱਜੂ, ਅਮਰੀਕ ਸਿੰਘ ਮਚਰਾਵਾਂ, ਰਾਜਵੀਰ ਸਿੰਘ ਮਚਰਾਵਾਂ ਕੈਨੇਡਾ, ਗੁਰਵਿੰਦਰ ਸਿੰਘ ਸ਼ਾਮਪੁਰਾ, ਹਰਪਾਲ ਸਿੰਘ ਪ੍ਰੋਪਰਟੀ ਸਲਾਹਕਾਰ, ਗੁਰਪ੍ਰੀਤ ਸਿੰਘ ਪੰਜਾਬ ਟੈਂਟ ਮਹਿਤਾ, ਐਡਵੋਕੇਟ ਸਰਤਾਜ ਸਿੰਘ ਸੰਧੂ, ਐਡਵੋਕੇਟ ਨਵਤੇਜ ਸਿੰਘ, ਡਾਕਟਰ ਰਜਿੰਦਰ ਸਿੰਘ ਬਾਜਵਾ, ਦਲਜੀਤ ਸਿੰਘ ਚੀਮਾ ਚੀਫ ਇੰਜੀਨੀਅਰ, ਹਰਿੰਦਰ ਸਿੰਘ ਸਾਬਕਾ ਐਮ.ਸੀ. ਆਦਿ ਹਾਜ਼ਰ ਸਨ | ਅਖੀਰ ਵਿਚ ਜੈਦੀਪ ਸਿੰਘ ਧਾਲੀਵਾਲ ਅਤੇ ਰਾਜਵੀਰ ਸਿੰਘ ਧਾਲੀਵਾਲ ਵਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |