19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੱਤਰਕਾਰ ਲੱਕੀ ਸਰੋਚ ਨੇ ਐਮਰਜੈਂਸੀ ਮਰੀਜ਼ ਲਈ 31ਵੀਂ ਵਾਰ ਕੀਤਾ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੁਮਿਤ)-ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਨਿੱਜੀ ਚੈਨਲ ਦੇ ਪੱਤਰਕਾਰ ਲੱਕੀ ਸਰੋਚ ਨੇ ਇਕ ਐਮਰਜੈਂਸੀ ਮਰੀਜ਼ ਦੀ ਜਾਨ ਬਚਾਉਣ ਲਈ ਖ਼ੂਨਦਾਨ ਕੀਤਾ | ਲੱਕੀ ਸਰੋਚ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਵਲੋਂ ਇਕ ਲੋੜਵੰਦ ਮਰੀਜ਼ ਲਈ ਖ਼ੂਨ ਦੀ ਜ਼ਰੂਰਤ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਖ਼ੂਨਦਾਨ ਕੀਤਾ | ਇਸ ਮੌਕੇ ਲੱਕੀ ਸਰੋਚ ਨੇ ਆਪਣਾ 31ਵਾਂ ਖ਼ੂਨਦਾਨ ਪੂਰਾ ਕੀਤਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਖ਼ੂਨ ਦੀ ਇਕ ਯੂਨਿਟ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੀ ਹੈ | ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਖ਼ੂਨਦਾਨ ਲਈ ਲੱਕੀ ਸਰੋਚ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਸਿਰ ਖ਼ੂਨ ਮਿਲਣ ਨਾਲ ਮਰੀਜ਼ ਦੇ ਇਲਾਜ ਵਿਚ ਕਾਫ਼ੀ ਮਦਦ ਮਿਲੀ ਹੈ | ਉੱਥੇ ਹੀ ਹਸਪਤਾਲ ਦੇ ਸਟਾਫ਼ ਨੇ ਵੀ ਉਨ੍ਹਾਂ ਦੇ ਇਸ ਮਨੁੱਖਤਾ ਭਰੇ ਕਾਰਜ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਖ਼ੂਨਦਾਨ ਲਈ ਪ੍ਰੇਰਿਤ ਹੋਣ ਦੀ ਅਪੀਲ ਕੀਤੀ | ਲੱਕੀ ਸਰੋਚ ਲੰਬੇ ਸਮੇਂ ਤੋਂ ਸਮਾਜਿਕ ਕਾਰਜਾਂ ਵਿਚ ਸਰਗਰਮ ਹਨ ਅਤੇ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦਾ ਇਹ ਉਪਰਾਲਾ ਸਮਾਜ ਲਈ ਇਕ ਪ੍ਰੇਰਣਾਸਰੋਤ ਹੈ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਸੰਦੀਪ ਦੀ ਪੰਜਾਬ ਅੰਡਰ-23 ਰਾਜ ਕਿ੍ਕਟ ਕੈਂਪ ਲਈ ਚੋਣ ਅਗਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਮਤਿ ਸਿਖਲਾਈ ਕੈਂਪ ਲਗਾਇਆ
Ad Position 24