ਬਮਿਆਲ, 13 ਜੂਨ (ਰਕੇਸ਼ ਸ਼ਰਮਾ)-ਅੱਜ ਬਲਾਕ ਸਰਨਾ ਜ਼ਿਲ੍ਹਾ ਪਠਾਨਕੋਟ ਵਿਚ ਨੌਜਵਾਨ ਵਰਕਰਾਂ ਨਾਲ ਸਰਹੱਦੀ ਸੁਰੱਖਿਆ, ਖੇਤਰੀ ਵਿਕਾਸ ਤੇ ਲੋਕ-ਹਿਤ ਦੇ ਮਸਲਿਆਂ 'ਤੇ ਮੀਟਿੰਗ ਆਯੋਜਿਤ ਕੀਤੀ ਗਈ | ਇਸ ਦੌਰਾਨ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਯਤਨ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ | ਮੀਟਿੰਗ ਦੌਰਾਨ ਸਰਹੱਦੀ ਲੋਕ ਸੇਵਾ ਸਮਿਤੀ ਦੇ ਪ੍ਰਾਂਤ ਸੰਗਠਨ ਮੰਤਰੀ ਸੁਮਿਤ ਕੁਮਾਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਰਾਸ਼ਟਰ ਹਿਤ ਤੇ ਸਮਾਜ ਸੇਵਾ ਦੇ ਕਾਰਜਾਂ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇਹ ਸੰਕਲਪ ਦੁਹਰਾਇਆ ਗਿਆ ਕਿ ਸਰਹੱਦ ਦੀ ਸੁਰੱਖਿਆ ਤੇ ਖੇਤਰ ਵਾਸੀਆਂ ਦਾ ਸਰਵਪੱਖੀ ਵਿਕਾਸ ਸਾਡੀ ਸਭ ਤੋਂ ਵੱਡੀ ਤਰਜੀਹ ਹੈ | ਇਸ ਮੀਟਿੰਗ ਵਿਚ ਅਜੈ, ਮਨੋਹਰ ਲਾਲ, ਦਲਵਾਰੀ, ਸੰਦੀਪ, ਤਰੁਣ, ਵਿਮਲ, ਸਚਿਨ ਅਤੇ ਹੋਰ ਸਾਥੀ ਹਾਜ਼ਰ ਰਹੇ |