19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

37 ਨਿਰੰਕਾਰੀ ਸ਼ਾਖਾਵਾਂ ਦੇ 500 ਤੋਂ ਵੱਧ ਬਾਲ ਸੰਤਾਂ ਨੇ ਜ਼ੋਨ ਪੱਧਰੀ ਬਾਲ ਸੰਤ ਸੰਮੇਲਨ 'ਚ ਕੀਤੇ ਮਨਮੋਹਕ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਵਿਨੋਦ)-ਸਤਿਗੁਰੂ ਮਾਤਾ ਸੁਦਿਕਸ਼ਾ ਮਹਾਰਾਜ ਦੀ ਬ੍ਰਹਮ ਪ੍ਰੇਰਨਾ ਹੇਠ ਜ਼ੋਨ ਪੱਧਰੀ ਬਾਲ ਸੰਤ ਸੰਮੇਲਨ ਸ਼ਨੀਵਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਸੁਜਾਨਪੁਰ ਵਿਖੇ ਬਹੁਤ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਪਠਾਨਕੋਟ ਦੇ ਕੋਆਰਡੀਨੇਟਰ ਮਹਾਤਮਾ ਮਨੋਹਰ ਲਾਲ ਸ਼ਰਮਾ ਤੇ ਸ਼ਾਖਾ ਮੁਖੀ ਮਹਾਤਮਾ ਜਨਕ ਰਾਜ ਦੀ ਨਿਗਰਾਨੀ ਹੇਠ ਆਯੋਜਿਤ ਇਸ ਜ਼ੋਨ ਪੱਧਰੀ ਬਾਲ ਸਮਾਗਮ ਵਿਚ ਤਿੰਨ ਜ਼ਿਲਿ੍ਹਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀਆਂ 37 ਸ਼ਾਖਾਵਾਂ ਦੀਆਂ 500 ਤੋਂ ਵੱਧ ਬਾਲ ਸੰਗਤ ਨੇ ਭਜਨਾਂ, ਕਵਿਤਾਵਾਂ, ਭਾਸ਼ਣਾਂ ਅਤੇ ਸਿੱਖਿਆਦਾਇਕ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਹਿੱਸਾ ਲਿਆ | ਪ੍ਰੋਗਰਾਮ ਵਿਚ ਬਾਲ ਸੰਗਤ ਦੇ ਬੱਚਿਆਂ ਨੇ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਪਿਆਰ, ਨਿਮਰਤਾ ਅਤੇ ਭਾਈਚਾਰੇ ਦੇ ਵਿਸ਼ਿਆਂ 'ਤੇ ਪ੍ਰਣ ਲਿਆ | ਇਸ ਮੌਕੇ ਜ਼ੋਨਲ ਇੰਚਾਰਜ ਮਹਾਤਮਾ ਐਸ.ਕੇ. ਦੱਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ੋਨ ਦੇ ਜ਼ੋਨਲ ਇੰਚਾਰਜ ਮਹਾਤਮਾ ਵਿਵੇਕ ਕਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਪਠਾਨਕੋਟ ਜ਼ੋਨ ਦੇ ਜ਼ੋਨਲ ਇੰਚਾਰਜ ਮਹਾਤਮਾ ਐਸ.ਕੇ. ਦੱਤਾ ਨੇ ਕਿਹਾ ਕਿ ਬਾਲ ਸੰਤ ਸਮਾਗਮ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਵੱਖ-ਵੱਖ ਭਜਨਾਂ, ਕਵਿਤਾਵਾਂ ਅਤੇ ਪੇਸ਼ਕਾਰੀਆਂ ਰਾਹੀਂ ਮਿਸ਼ਨ ਦੀਆਂ ਸਿੱਖਿਆਵਾਂ ਦਾ ਸੁੰਦਰ ਸੰਦੇਸ਼ ਦਿੱਤਾ | ਮੁੱਖ ਮੰਚ ਤੋਂ ਸੋਲਨ ਜ਼ੋਨ ਜ਼ੋਨਲ ਇੰਚਾਰਜ ਮਹਾਤਮਾ ਵਿਵੇਕ ਕਾਲੀਆ ਨੇ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਮਹਾਰਾਜ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਬ੍ਰਹਮ ਗਿਆਨ ਪ੍ਰਦਾਨ ਕਰਕੇ ਜਾਗਰੂਕ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸਰਨਾ 'ਚ ਨੌਜਵਾਨਾਂ ਨਾਲ ਸਰਹੱਦੀ ਸੁਰੱਖਿਆ ਤੇ ਵਿਕਾਸ ਸੰਬੰਧੀ ਕੀਤਾ ਵਿਚਾਰ-ਵਟਾਂਦਰਾ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਦੇ ਵਫ਼ਦ ਵਲੋਂ ਆਰ.ਐਸ.ਐਸ. ਦੇ ਓ.ਟੀ.ਸੀ. ਕੈਂਪ ਦਾ ਦੌਰਾ <br/>
Ad Position 24