19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗਿਆਰ੍ਹਵੀਂ ਵਾਲੇ ਪੀਰ ਬਾਬਾ ਜੀ ਦਾ 32ਵਾਂ ਸਾਲਾਨਾ ਭੰਡਾਰਾ ਸਮਾਪਤ

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੰਧੂ)-ਅੰਦਰੂਨ ਬਾਜ਼ਾਰ ਪਠਾਨਕੋਟ ਵਿਖੇ ਸਵਰਨਕਾਰ ਸਰਾਫ਼ਾ ਸੰਘ ਵਲੋਂ ਗਿਆਰ੍ਹਵੀਂ ਵਾਲੇ ਪੀਰ ਬਾਬਾ ਜੀ ਦਾ 32ਵਾਂ ਸਾਲਾਨਾ ਭੰਡਾਰਾ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਅਸੀਸਾਂ ਪ੍ਰਾਪਤ ਕੀਤੀਆਂ | ਦੁਪਹਿਰ 1 ਵਜੇ ਸ਼ੁਰੂ ਹੋਇਆ ਅਤੁੱਟ ਲੰਗਰ ਦੇਰ ਸ਼ਾਮ ਤੱਕ ਜਾਰੀ ਰਿਹਾ | ਸਮਾਗਮ ਦੌਰਾਨ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪਿੰਦਰ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਵਰਨਕਾਰ ਸਰਾਫ਼ਾ ਸੰਘ ਦੇ ਪ੍ਰਧਾਨ ਧਰਮਪਾਲ ਪੱਪੂ ਤੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਮਾਤਾ ਰਾਣੀ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਦੀਪਿੰਦਰ ਅਰੋੜਾ ਨੇ ਧਾਰਮਿਕ ਸਮਾਗਮਾਂ ਨੂੰ ਸਮਾਜ ਵਿਚ ਭਾਈਚਾਰਾ ਤੇ ਸਾਂਝ ਮਜ਼ਬੂਤ ਕਰਨ ਵਾਲਾ ਦੱਸਦਿਆਂ ਸੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜੋਗਿੰਦਰ ਨਗਰ ਟੌਏ ਟਰੇਨ ਸੇਵਾ ਸ਼ੁਰੂ ਹੋਣ ਨਾਲ ਸ਼ਹਿਰ ਦੇ ਵਪਾਰ ਨੂੰ ਮਿਲੇਗਾ ਵਾਧਾ-ਐਡਵੋਕੇਟ ਤੁਸ਼ਾਰ ਮਿਨਹਾਸ <br/>... ਅਗਲੀ ਖ਼ਬਰ ਭਾਜਪਾ ਐਸ.ਸੀ. ਮੋਰਚਾ ਨੇ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਬੂਥ-ਪੱਧਰੀ ਸਮਰਥਨ ਨੂੰ ਮਜ਼ਬੂਤ ਕਰਨ ਲਈ ਕੀਤੀ ਮੀਟਿੰਗ
Ad Position 24