19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਜੋਗਿੰਦਰ ਨਗਰ ਟੌਏ ਟਰੇਨ ਸੇਵਾ ਸ਼ੁਰੂ ਹੋਣ ਨਾਲ ਸ਼ਹਿਰ ਦੇ ਵਪਾਰ ਨੂੰ ਮਿਲੇਗਾ ਵਾਧਾ-ਐਡਵੋਕੇਟ ਤੁਸ਼ਾਰ ਮਿਨਹਾਸ <br/>

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੁਮਿਤ)-ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ ਲੰਬੇ ਸਮੇਂ ਤੋਂ ਬੰਦ ਪਈ ਨੈਰੋਗੇਜ ਟੌਏ ਟਰੇਨ ਸੇਵਾ ਮੁੜ ਸ਼ੁਰੂ ਹੋਣ 'ਤੇ ਐਡਵੋਕੇਟ ਤੁਸ਼ਾਰ ਮਿਨਹਾਸ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਸ਼ਹਿਰ ਦੇ ਵਪਾਰ ਅਤੇ ਰੁਜ਼ਗਾਰ ਲਈ ਲਾਭਦਾਇਕ ਦੱਸਿਆ ਹੈ | ਉਨ੍ਹਾਂ ਕਿਹਾ ਕਿ ਸਾਲ 2023 ਵਿਚ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਣ ਕਾਰਨ ਇਹ ਸੇਵਾ ਬੰਦ ਹੋ ਗਈ ਸੀ | ਜਿਸ ਨਾਲ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਕਈ ਗ੍ਰਾਹਕ ਪ੍ਰਭਾਵਿਤ ਹੋਏ ਸਨ | ਤੁਸ਼ਾਰ ਮਿਨਹਾਸ ਨੇ ਕਿਹਾ ਕਿ ਟਰੇਨ ਸੇਵਾ ਮੁੜ ਬਹਾਲ ਹੋਣ ਨਾਲ ਹਿਮਾਚਲ ਦੇ ਲੋਕ ਆਸਾਨੀ ਨਾਲ ਪਠਾਨਕੋਟ ਪਹੁੰਚ ਸਕਣਗੇ | ਜਿਸ ਨਾਲ ਸਥਾਨਿਕ ਬਾਜ਼ਾਰਾਂ ਵਿਚ ਗ੍ਰਾਹਕਾਂ ਦੀ ਗਿਣਤੀ ਵਧੇਗੀ ਅਤੇ ਵਪਾਰੀਆਂ ਨੂੰ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਵੱਡੀ ਗਿਣਤੀ ਵਿਚ ਲੋਕ ਟੌਏ ਟਰੇਨ ਰਾਹੀਂ ਖ਼ਰੀਦਦਾਰੀ ਲਈ ਪਠਾਨਕੋਟ ਆਉਂਦੇ ਸਨ ਅਤੇ ਸ਼ਾਮ ਤੱਕ ਵਾਪਸ ਆਪਣੇ ਘਰ ਚਲੇ ਜਾਂਦੇ ਸਨ | ਹਾਲਾਂਕਿ ਉਨ੍ਹਾਂ ਨੇ ਵੱਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ 'ਤੇ ਵੀ ਚਿੰਤਾ ਪ੍ਰਗਟਾਈ | ਉਨ੍ਹਾਂ ਦਾ ਕਹਿਣਾ ਸੀ ਕਿ ਰੇਲਵੇ ਫਾਟਕ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਦੇ ਬਾਵਜੂਦ ਉਨ੍ਹਾਂ ਕਿਹਾ ਕਿ ਟੌਏ ਟਰੇਨ ਸੇਵਾ ਦੀ ਬਹਾਲੀ ਸ਼ਹਿਰ ਦੀ ਅਰਥਵਿਵਸਥਾ ਅਤੇ ਵਪਾਰ ਲਈ ਇਕ ਸਕਾਰਾਤਮਿਕ ਕਦਮ ਸਾਬਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪਦਮ ਪੁਰਸਕਾਰਾਂ ਲਈ 15 ਜੂਨ ਤੱਕ ਨਾਮੀਨੇਸ਼ਨ ਭੇਜਣ ਦੀ ਅਪੀਲ <br/> ਅਗਲੀ ਖ਼ਬਰ ਗਿਆਰ੍ਹਵੀਂ ਵਾਲੇ ਪੀਰ ਬਾਬਾ ਜੀ ਦਾ 32ਵਾਂ ਸਾਲਾਨਾ ਭੰਡਾਰਾ ਸਮਾਪਤ
Ad Position 24