20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਵਧਾਉਣ ਨਾਲ ਸ਼ਾਹਪੁਰ ਕੰਢੀ ਦੀ ਝੀਲ ਦਾ ਪੱਧਰ 401.15 ਮੀਟਰ ਪਹੁੰਚਿਆ

Ad Position 21
No active advertisement
ਅਜੀਤ ਡੈਸਕ 14-06-2026
ਸ਼ਾਹਪੁਰ ਕੰਢੀ, 13 ਜੂਨ (ਰਣਜੀਤ ਸਿੰਘ)-ਪੰਜਾਬ ਅੰਦਰ ਸਿੰਚਾਈ ਯੋਗ ਪਾਣੀ ਦੀ ਮੰਗ 'ਤੇ ਬਿਜਲੀ ਦੀ ਮੰਗ ਵੱਧ ਜਾਣ ਕਾਰਨ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਵੀ ਵਧਾ ਦਿੱਤਾ ਗਿਆ ਹੈ | ਰਣਜੀਤ ਸਾਗਰ ਡੈਮ ਦੇ ਤਿੰਨ ਯੂਨਿਟ ਤੇ ਕਈ ਵਾਰ ਚਾਰ ਯੂਨਿਟ ਚਲਾ ਕੇ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ ਲਗਪਗ 23 ਹਜ਼ਾਰ ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਇਸ ਸਮੇਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 509.61 ਮੀਟਰ ਹੈ | ਜਦੋਂਕਿ ਪਿਛਲੇ ਸਾਲ 13 ਜੂਨ ਨੰੂ ਇਹ ਪੱਧਰ 507 ਮੀਟਰ ਸੀ | ਰਣਜੀਤ ਸਾਗਰ ਡੈਮ ਦੀ ਸਮਰੱਥਾ 527.91 ਮੀਟਰ ਹੈ | ਸ਼ਾਹਪੁਰ ਕੰਢੀ ਡੈਮ ਤੋਂ 13908 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਰਣਜੀਤ ਸਾਗਰ ਡੈਮ ਤੋਂ 23 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.15 ਮੀਟਰ ਪਹੁੰਚ ਗਿਆ ਹੈ | ਸ਼ਾਹਪੁਰ ਕੰਢੀ ਡੈਮ ਦੀ ਝੀਲ ਦੀ ਸਮਰੱਥਾ 404 ਮੀਟਰ ਹੈ | ਸ਼ਾਹਪੁਰ ਕੰਢੀ ਡੈਮ ਤੋਂ ਮਾਧੋਪੁਰ ਹਾਈਡਲ ਲਈ ਪਾਣੀ ਛੱਡਿਆ ਜਾ ਰਿਹਾ ਹੈ | ਮਾਧੋਪੁਰ ਤੋਂ ਯੂ.ਬੀ.ਡੀ.ਸੀ. ਨਹਿਰ ਨੰੂ 8371 ਕਿਊਸਿਕ, ਐਮ.ਬੀ. ਸੰਪਰਕ ਨਹਿਰ ਨੰੂ 3750 ਕਿਊਸਿਕ, ਕਸ਼ਮੀਰ ਕੈਨਾਲ ਨੰੂ 669 ਕਿਊਸਿਕ ਅਤੇ ਇਸਲਾਮਪੁਰ ਨਹਿਰ ਨੰੂ 300 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਲਈ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਬਾਵਾ ਨਾਗ਼ਾ ਵਿਖੇ ਸਥਿਤ ਬਾਲੀਵੁੱਡ ਸਟਾਰ ਦੇਵ ਆਨੰਦ ਯਾਦਗਾਰੀ ਨੇਚਰ ਪਾਰਕ 'ਚ ਭੰਨਤੋੜ, ਪ੍ਰਸੰਸਕਾਂ 'ਚ ਰੋਸ
Ad Position 24