ਗੁਰਦਾਸਪੁਰ, 14 ਜੂਨ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਨਵਾਂ ਪਿੰਡ ਬਹਾਦਰ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਸੁਰਿੰਦਰ ਸਿੰਘ ਜੱਜ ਨੇ ਦੱਸਿਆ ਕਿ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਕਰਵਾਏ ਵਿਕਾਸ ਕਾਰਜ ਤੇ ਲੋਕਾਂ ਦੇ ਪਿਆਰ ਸਦਕੇ ਨਗਰ ਕੌਂਸਲ ਦੀਆਂ 6 ਸੀਟਾਂ 'ਤੇ ਕਬਜ਼ਾ ਕਰਕੇ ਵਿਰੋਧੀ ਧਿਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ | ਇਸ ਨਾਲ ਆਮ ਆਦਮੀ ਪਾਰਟੀ ਦਾ 4 ਸਾਲ ਦੇ ਕਾਰਜਕਾਲ ਦੌਰਾਨ ਪਾਰਟੀ ਨੇ ਆਪਣੇ ਹਲਕੇ ਅੰਦਰ ਪੈਰ ਪਸਾਰ ਕੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਹਲਕਾ ਇੰਚਾਰਜ ਨੇ ਪਿੰਡ ਅੰਦਰ ਬਿਨ੍ਹਾਂ ਮਤਭੇਦ ਵਿਕਾਸ ਕਰਵਾਉਣ ਦੇ ਨਾਲ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਨੰੂ ਘਰ-ਘਰ ਬਾਖੂਬੀ ਪਹੁੰਚਾਇਆ ਹੈ | ਉਨ੍ਹਾਂ ਦੱਸਿਆ ਕਿ 2027 ਦੀਆਂ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਸ਼ਾਨਦਾਰ ਨੀਤੀਆਂ 'ਤੇ ਲੋਕ ਦੁਬਾਰਾ ਮੋਹਰ ਲਗਾਉਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਨਗੇ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਰਿੰਦਰ ਕੌਰ ਬਲਾਕ ਸੰਮਤੀ ਮੈਂਬਰ, ਬਲਜੀਤ ਸਿੰਘ ਖਾਲਸਾ ਸਰਪੰਚ ਪੁਰਾਣਾ ਸ਼ਾਲਾ, ਮਨਜਿੰਦਰ ਸਿੰਘ ਰਿੰਕੂ, ਸਰਨਜੀਤ ਸਿੰਘ ਸੰਨੀ, ਰਮਨਦੀਪ ਸਿੰਘ ਬੰਟੀ, ਲਖਵਿੰਦਰ ਸਿੰਘ ਲੱਕੀ, ਬਲਕਾਰ ਸਿੰਘ ਮੈਂਬਰ, ਮਨਿੰਦਰ ਸਿੰਘ ਮੈਂਬਰ, ਹਰਜਿੰਦਰ ਕੌਰ ਮੈਂਬਰ, ਵੀਨਾ ਮੈਂਬਰ ਅਤੇ ਸੁਰਿੰਦਰ ਜੱਜ ਸਰਪੰਚ ਨੇ ਪਿੰਡ ਅੰਦਰ ਖੁਸ਼ੀ ਸਾਂਝੀ ਕਰਨ ਦੇ ਨਾਲ ਹਲਕਾ ਇੰਚਾਰਜ ਨੰੂ 'ਆਪ' ਦੀ ਨਗਰ ਕੌਂਸਲ 'ਚ ਹੋਈ ਚੰਗੀ ਜਿੱਤ ਦੀ ਵਧਾਈ ਵੀ ਦਿੱਤੀ ਹੈ |