24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਿਧਾਇਕ ਕਿਸ਼ਨਕੋਟ ਤੇ ਡਾ. ਅਰਸ਼ਦੀਪ ਸਿੰਘ ਵਲੋਂ 'ਨਸ਼ਾ ਮੁਕਤੀ' ਈ-ਰਿਕਸ਼ਾ ਰਵਾਨਾ ਕੀਤੇ

Ad Position 21
No active advertisement
ਅਜੀਤ ਡੈਸਕ 15-06-2026
ਘੁਮਾਣ, 14 ਜੂਨ (ਬੰਮਰਾਹ)-ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਈ-ਰਿਕਸ਼ਾ ਮੁਹਿੰਮ ਦਾ ਆਗਾਜ਼ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਡਾ. ਅਰਸ਼ਦੀਪ ਸਿੰਘ ਵਲੋਂ ਘੁਮਾਣ ਤੋਂ ਕੀਤੀ ਗਈ | ਨਸ਼ਾ ਮੁਕਤੀ ਈ-ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਵਿਧਾਇਕ ਕਿਸ਼ਨਕੋਟ ਅਤੇ ਡਾ. ਅਰਸ਼ਦੀਪ ਸਿੰਘ ਵਲੋਂ ਰਵਾਨਾ ਕੀਤਾ ਗਿਆ | ਇਸ ਮੌਕੇ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਵੱਡੀ ਸਫ਼ਲਤਾ ਹਾਸਲ ਹੋਈ ਹੈ | ਇਕ ਸਾਲ ਵਿਚ 60632 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, 90 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਨਸ਼ਾ ਛੱਡਣ ਲਈ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ | ਪੰਜਾਬ ਦੇ ਵੱਖ-ਵੱਖ ਥਾਣਿਆਂ ਅੰਦਰ ਵੱਡੀ ਮਾਤਰਾ ਵਿਚ ਵੱਖ-ਵੱਖ ਤਰ੍ਹਾਂ ਦੇ ਨਸ਼ੇ ਫੜੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਚਲਾਏ ਗਏ ਨਸ਼ਾ ਮੁਕਤੀ ਈ-ਰਿਕਸ਼ਾ ਦਾ ਮੁੱਖ ਮੰਤਵ ਪਿੰਡਾਂ ਵਿਚ ਸ਼ਰਾਰਤੀ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣਾ ਹੈ | ਪਿੰਡਾਂ ਦੇ ਲੋਕ ਬੇਫਿਕਰ ਹੋ ਕੇ ਈ-ਰਿਕਸ਼ਾ 'ਚ ਲੱਗੇ ਬਕਸੇ ਵਿਚ ਆਪਣੀ ਸ਼ਿਕਾਇਤ ਪਾਉਣ ਤਾਂ ਜੋ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਹੋ ਸਕੇ | ਇਸ ਮੌਕੇ ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ ਨੇ ਵੀ ਸਰਕਾਰ ਦੀ ਇਸ ਮੁਹਿੰਮ ਦੀ ਸ਼ਾਲਾਘਾ ਕੀਤੀ | ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਬੱਬੂ ਟੀਵੀਐਸ, ਹਲਕਾ ਉਪ ਇੰਚਾਰਜ ਅੰਮਿ੍ਤਪਾਲ ਸਿੰਘ ਸੋਹੀ, ਨੀਲਮ ਘੁਮਾਣ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਵਿਜੇ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ, ਨਵਤੇਜ ਸਿੰਘ, ਪਰਲੋਕ ਸਿੰਘ, ਕੁਲਵਿੰਦਰ ਸਿੰਘ (ਸਾਰੇ ਬਲਾਕ ਪ੍ਰਧਾਨ), ਗੁਰਦਿਆਲ ਸਿੰਘ ਘੁਮਾਣ, ਮਲਕੀਤ ਸਿੰਘ ਕੌੜੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੋਫੈਸਰ ਹਰਭਜਨ ਸਿੰਘ 'ਰਾਗ ਰਤਨ' ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਪਾਰਟੀ ਕਾਫ਼ੀ ਹੋਈ ਮਜ਼ਬੂਤ
Ad Position 24