24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪ੍ਰੋਫੈਸਰ ਹਰਭਜਨ ਸਿੰਘ 'ਰਾਗ ਰਤਨ' ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 15-06-2026
ਧਾਰੀਵਾਲ, 14 ਜੂਨ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਦੇ ਜੰਮਪਲ ਤੇ ਸੰਗੀਤ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਪ੍ਰੋਫੈਸਰ ਹਰਭਜਨ ਸਿੰਘ ਨੂੰ 'ਰਾਗ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਫੈਸਰ ਹਰਭਜਨ ਸਿੰਘ ਨੇ ਦੱਸਿਆ ਕਿ ਜਵੱਦੀ ਟਕਸਾਲ ਲੁਧਿਆਣਾ ਵਲੋਂ ਲੁਧਿਆਣਾ ਵਿਖੇ ਗੁਰਮਤਿ ਸੰਗੀਤ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵੱਖ-ਵੱਖ ਸੰਗੀਤ ਦੀਆਂ ਮਾਹਿਰ ਸ਼ਖ਼ਸੀਅਤਾਂ ਨੇ ਭਾਗ ਲਿਆ | ਸਮਾਗਮ ਦੌਰਾਨ ਸੰਗੀਤ ਦੇ ਖੇਤਰ 'ਚ ਵਧੀਆ ਯੋਗਦਾਨ ਪਾਉਣ ਤੇ ਸੋਲੋ ਪਖਾਵਜ ਵਾਦਕ ਲਈ ਬਾਬਾ ਅਮੀਰ ਸਿੰਘ ਜਵੰਦੀ ਟਕਸਾਲ ਵਾਲਿਆ ਵਲੋਂ ਪ੍ਰੋਫੈਸਰ ਹਰਭਜਨ ਸਿੰਘ ਨੂੰ 'ਰਾਗ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਲਈ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਵਿਧਾਇਕ ਕਿਸ਼ਨਕੋਟ ਤੇ ਡਾ. ਅਰਸ਼ਦੀਪ ਸਿੰਘ ਵਲੋਂ 'ਨਸ਼ਾ ਮੁਕਤੀ' ਈ-ਰਿਕਸ਼ਾ ਰਵਾਨਾ ਕੀਤੇ
Ad Position 24