07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜ਼ਿਲਾ ਪਠਾਨਕੋਟ 'ਚ ਲੀਚੀ ਦਾ ਝਾੜ ਵਧਿਆ <br/>

Ad Position 21
No active advertisement
ਅਜੀਤ ਡੈਸਕ 16-06-2026
ਪਠਾਨਕੋਟ, 15 ਜੂਨ (ਵਿਨੋਦ)-ਜ਼ਿਲਾ ਪਠਾਨਕੋਟ ਜੋ ਪੰਜਾਬ ਹੀ ਨਹੀਂ, ਪੂਰੇ ਦੇਸ਼ 'ਚ ਲੀਚੀ ਜ਼ੋਨ ਦੇ ਤੌਰ 'ਤੇ ਮਸ਼ਹੂਰ ਹੈ, ਜਿਸ ਦੀ ਲੀਚੀ ਪੂਰੇ ਦੇਸ਼ 'ਚ ਹੀ ਨਹੀਂ, ਸਗੋਂ ਬਾਹਰਲੇ ਦੇਸ਼ਾਂ 'ਚ ਵੀ ਸਪਲਾਈ ਕੀਤੀ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਬੰਦਾ ਬਾਗ਼ਬਾਨੀ ਵਿਕਾਸ ਅਫ਼ਸਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਾਰ ਲੀਚੀ ਦਾ ਝਾੜ ਅੱਗੇ ਨਾਲੋਂ ਵੱਧ ਹੋਇਆ ਹੈ | ਉਨ੍ਹਾਂ ਦੱਸਿਆ ਕਿ ਤਾਪਮਾਨ ਦੀ ਥੋੜ੍ਹੀ ਮੁਸ਼ਕਿਲ ਆਈ ਸੀ | ਪਰ ਉਸ ਨੰੂ ਹੱਲ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅਰਬ ਦੇਸ਼ਾਂ 'ਚ ਲੀਚੀ ਨੂੰ ਸਪਲਾਈ ਕੀਤਾ ਜਾਂਦਾ ਸੀ | ਪਰ ਇਸ ਵਾਰ ਯੂ.ਕੇ ਨਾਲ ਗੱਲ ਹੋ ਰਹੀ ਹੈ ਤੇ ਯੂ.ਕੇੇ 'ਚ ਵੀ ਲੀਚੀ ਸਪਲਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਲੀਚੀ ਕਿਸਾਨ ਇਸ ਖੇਤਰ 'ਚ ਕਾਫੀ ਮੁਨਾਫ਼ਾ ਕਮਾ ਸਕਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਿਸਾਨ ਆਪ ਵੀ ਲੀਚੀ ਦਾ ਮੰਡੀਕਰਨ ਕਰਨ ਤਾਂ ਵੱਧ ਮੁਨਾਫ਼ਾ ਕਮਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਲੀਚੀ ਕਿਸਾਨਾਂ ਲਈ ਵਿਭਾਗ ਵਲੋਂ ਜਾਗਰੂਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਲੀਚੀ ਦੇ ਮਾਹਿਰ ਵਿਗਿਆਨੀਆਂ ਵਲੋਂ ਕਿਸਾਨਾਂ ਨੂੰ ਲੀਚੀ ਦਾ ਝਾੜ ਵਧਾਉਣ ਲਈ ਵੱਖ-ਵੱਖ ਤਕਨੀਕਾਂ ਦੱਸੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਧੰਦੇ ਨੂੰ ਪ੍ਰਫੁੱਲਿਤ ਕਰਨ ਤੇ ਕੋਈ ਵੀ ਪ੍ਰੇਸ਼ਾਨੀ ਆਵੇ ਤਾਂ ਉਹ ਵਿਭਾਗ ਨਾਲ

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲਾ ਪਠਾਨਕੋਟ 'ਚ ਲੀਚੀ ਦਾ ਝਾੜ ਵਧਿਆ <br/>
Ad Position 24
No active advertisement