07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 16-06-2026
ਤਾਰਾਗੜ੍ਹ, 15 ਜੂਨ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਵਲੋਂ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਐਸ.ਐਚ.ਓ ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਬਕਨੌਰ, ਹੈਬਤਪਿੰਡੀ ਤੇ ਨਰਾਇਣਪੁਰ ਆਦਿ ਪਿੰਡਾਂ ਨੂੰ ਜਾ ਰਹੀ ਸੀ ਕਿ ਜਦ ਪੁਲਿਸ ਪਾਰਟੀ ਪਿੰਡ ਨਰਾਇਣਪੁਰ ਮੋੜ 'ਤੇ ਪਹੁੰਚੀ ਤਾਂ ਬਕਨੌਰ ਸਾਈਡ ਤੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਉਸ ਨੇ ਆਪਣੀ ਜੇਬ 'ਚੋਂ ਮੋਮੀ ਲਿਫ਼ਾਫ਼ਾ ਕੱਢ ਕੇ ਬਾਹਰ ਝਾੜੀਆਂ 'ਚ ਸੁੱਟ ਦਿੱਤਾ | ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੇ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ | ਜਿਸ ਦਾ ਵਜਨ 6 ਗ੍ਰਾਮ ਸੀ | ਪੁੱਛਗਿੱਛ ਦੌਰਾਨ ਵਿਅਕਤੀ ਨੇ ਆਪਣਾ ਨਾਮ ਪਰਮਜੀਤ ਸੈਣੀ ਉਰਫ ਇਸ਼ੂ ਪੁੱਤਰ ਜੁਗਲ ਕਿਸ਼ੋਰ ਵਾਸੀ ਪਿੰਡ ਰਾਜੀ ਥਾਣਾ ਤਾਰਾਗੜ੍ਹ ਦੱਸਿਆ | ਪੁਲਿਸ ਵਲੋਂ ਦੋਸ਼ੀ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਨਮਨ ਮਹਾਜਨ ਨੇ 15 ਦਿਨਾਂ 'ਚ ਹੀ ਕਈ ਸਮੱਸਿਆਵਾਂ ਦਾ ਕਰਵਾਇਆ ਹੱਲ ਅਗਲੀ ਖ਼ਬਰ ਜ਼ਿਲਾ ਪਠਾਨਕੋਟ 'ਚ ਲੀਚੀ ਦਾ ਝਾੜ ਵਧਿਆ <br/>
Ad Position 24
No active advertisement