07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੌਂਸਲਰ ਨਮਨ ਮਹਾਜਨ ਨੇ 15 ਦਿਨਾਂ 'ਚ ਹੀ ਕਈ ਸਮੱਸਿਆਵਾਂ ਦਾ ਕਰਵਾਇਆ ਹੱਲ

Ad Position 21
No active advertisement
ਅਜੀਤ ਡੈਸਕ 16-06-2026
ਪਠਾਨਕੋਟ, 15 ਜੂਨ (ਸੁਮਿਤ)-ਨਗਰ ਨਿਗਮ ਦੇ ਵਾਰਡ ਨੰਬਰ 9 ਤੋਂ ਨਵ-ਨਿਯੁਕਤ ਕੌਂਸਲਰ ਨਮਨ ਮਹਾਜਨ ਨੇ ਅਹੁਦਾ ਸੰਭਾਲਣ ਦੇ ਮਹਿਜ਼ 15 ਦਿਨਾਂ ਅੰਦਰ ਹੀ ਇਲਾਕੇ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰਵਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | ਵਾਰਡ ਵਾਸੀਆਂ ਅਨੁਸਾਰ ਕੌਂਸਲਰ ਬਣਨ ਤੋਂ ਬਾਅਦ ਨਮਨ ਮਹਾਜਨ ਲਗਾਤਾਰ ਇਲਾਕੇ ਦਾ ਦੌਰਾ ਕਰ ਰਹੇ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨਸ਼ੀਲ ਹਨ | ਪਿਛਲੇ ਦਿਨਾਂ ਦੌਰਾਨ ਵਾਰਡ ਵਿਚ ਖਰਾਬ ਸਟਰੀਟ ਲਾਈਟਾਂ ਨੂੰ ਠੀਕ ਕਰਵਾਇਆ ਗਿਆ, ਕਈ ਥਾਵਾਂ 'ਤੇ ਸਫ਼ਾਈ ਪ੍ਰਬੰਧ ਵਿਚ ਸੁਧਾਰ ਕੀਤਾ ਤੇ ਟੁੱਟੀਆਂ ਗਲੀਆਂ ਤੇ ਨਾਲੀਆਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ | ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਲੋੜੀਂਦੇ ਕਦਮ ਚੁੱਕੇ ਗਏ ਹਨ | ਨਮਨ ਮਹਾਜਨ ਨੇ ਕਿਹਾ ਕਿ ਵਾਰਡ ਦੇ ਵਿਕਾਸ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੀ ਹਰ ਸਮੱਸਿਆ ਦੇ ਹੱਲ ਲਈ ਉਹ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ | ਵਾਰਡ ਵਾਸੀਆਂ ਨੇ ਵੀ ਕੌਂਸਲਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ 'ਚ ਵਾਰਡ ਨੰਬਰ 9 ਵਿਕਾਸ ਦੀ ਇਕ ਨਵੀਂ ਪਹਿਚਾਣ ਬਣੇਗਾ |
Ad Position 22
No active advertisement
ਪਿਛਲੀ ਖ਼ਬਰ ਭੱਠਾ ਮਜ਼ਦੂਰ ਨਵਾਂ ਰੇਟ 1138 ਰੁਪਏ ਲਾਗੂ ਕਰਾਉਣ ਲਈ 17 ਜੂਨ ਨੂੰ ਕਰਨਗੇ ਰੈਲੀ-ਕਾਮਰੇਡ ਸ਼ਿਵ ਕੁਮਾਰ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ
Ad Position 24
No active advertisement