07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਭੱਠਾ ਮਜ਼ਦੂਰ ਨਵਾਂ ਰੇਟ 1138 ਰੁਪਏ ਲਾਗੂ ਕਰਾਉਣ ਲਈ 17 ਜੂਨ ਨੂੰ ਕਰਨਗੇ ਰੈਲੀ-ਕਾਮਰੇਡ ਸ਼ਿਵ ਕੁਮਾਰ

Ad Position 21
No active advertisement
ਅਜੀਤ ਡੈਸਕ 16-06-2026
ਪਠਾਨਕੋਟ, 15 ਜੂਨ (ਵਿਨੋਦ/ਸੁਮਿਤ)-ਪਠਾਨਕੋਟ ਜ਼ਿਲੇ੍ਹ ਅੰਦਰ ਪੈਂਦੇ ਪਿੰਡ ਤੰਗੋਸ਼ਾਹ, ਪਰਮਾਨੰਦ, ਜੰਗਲਾਂ ਭਵਾਨੀ ਤੇ ਘਰੋਟਾ ਏਰੀਏ ਵਿਚ ਇੱਟ ਭੱਠਿਆਂ ਦੇ ਮਾਲਕ ਪਿਛਲੇ ਤਿੰਨ ਸਾਲ ਤੋਂ ਭੱਠਿਆਂ ਉੱਪਰ ਕੰਮ ਕਰਦੇ ਪਥੇਰ ਕਿਰਤੀਆਂ ਨੂੰ ਗਰਮੀ ਸੀਜ਼ਨ ਵਿਚ ਕੀਤੇ ਕੰਮ ਦੀ ਮਜ਼ਦੂਰੀ ਗ਼ਲਤ ਰੁਟੀਨ 'ਚ ਦੇਣ ਦੇ ਰੋਸ ਵਜੋਂ 17 ਜੂਨ ਨੂੰ ਭੱਠਾ ਮਜ਼ਦੂਰ ਪਿੰਡ ਮਾੜੀ ਨੇੜੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ ਪੰਜਾਬ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕਰਨਗੇ | ਇਸ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਆਗੂ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਤੇ ਜਾਇੰਟ ਸਕੱਤਰ ਮਨਹਰਨ ਨੇ ਦੱਸਿਆ ਕਿ ਇਕ ਤਾਂ ਪੰਜਾਬ ਸਰਕਾਰ ਨੇ ਮਿਨੀਮਮ ਵੇਜ ਨੋਟੀਫ਼ਿਕੇਸ਼ਨ ਪਹਿਲੀ ਮਾਰਚ ਨੂੰ ਜਾਰੀ ਕਰਨ ਦੀ ਬਜਾਏ ਪਹਿਲੀ ਮਈ ਤੋਂ ਜਾਰੀ ਕਰਕੇ ਸਮੁੱਚੇ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਕੀਤਾ ਹੈ, ਦੂਜਾ ਭੱਠਾ ਮਾਲਕ ਵੀ 6 ਸੀਜ਼ਨਾਂ ਤੋਂ ਇਕ ਸੀਜ਼ਨ ਦਾ ਰੇਟ ਦਬਾਉਂਦੇ ਆ ਰਹੇ ਹਨ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮਜ਼ਦੂਰ ਆਗੂਆਂ ਨੇ ਦੱਸਿਆ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਦੀ ਮੌਜੂਦਗੀ 'ਚ ਭੱਠਾ ਮਾਲਕ ਐਸੋਸੀਏਸ਼ਨ ਜ਼ਿਲਾ ਪਠਾਨਕੋਟ ਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਿਚਕਾਰ ਪਥੇਰ ਮਜ਼ਦੂਰੀ ਪਹਿਲੀ ਮਈ ਤੋਂ ਨਵਾਂ ਰੇਟ 1138 ਰੁਪਏ ਤੇ ਮਾਰਚ ਅਪ੍ਰੈਲ ਦਾ ਰੇਟ 987 ਰੁਪਏ ਪ੍ਰਤੀ ਹਜ਼ਾਰ ਦੇਣ ਦਾ ਸਮਝੌਤਾ ਹੋਇਆ ਹੈ ਤੇ 15 ਜੂਨ ਤੱਕ ਗਰਮੀ ਸੀਜ਼ਨ ਦਾ ਸਮਾਂ ਹੁੰਦਾ ਹੈ | ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਸਮਝੌਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮਝੌਤੇ ਨੂੰ ਤੁਰੰਤ ਲਾਗੂ ਕਰਾਉਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਨੇ ਭੱਠਾ ਮਜ਼ਦੂਰਾਂ ਨੂੰ ਸੱਦਾ ਕਿ ਉਹ 17 ਜੂਨ ਨੰੂ ਸਵੇਰੇ 10 ਵਜੇ ਪਿੰਡ ਮਾੜੀ ਪਹੁੰਚਣ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਰਾਸ਼ਨ ਨਹੀਂ, ਹਰ ਬੱਚੇ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣਾ ਸਰਕਾਰਾਂ ਦੀ ਪਹਿਲੀ ਜ਼ਿੰਮੇਵਾਰੀ-ਅਸ਼ੋਕ... ਅਗਲੀ ਖ਼ਬਰ ਕੌਂਸਲਰ ਨਮਨ ਮਹਾਜਨ ਨੇ 15 ਦਿਨਾਂ 'ਚ ਹੀ ਕਈ ਸਮੱਸਿਆਵਾਂ ਦਾ ਕਰਵਾਇਆ ਹੱਲ
Ad Position 24
No active advertisement