ਪਠਾਨਕੋਟ, 15 ਜੂਨ (ਸੁਮਿਤ/ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਵਲੋਂ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਸ਼ਟਰੀ ਆਨਲਾਈਨ ਪੇਂਟਿੰਗ, ਸਲੋਗਨ ਤੇ ਕਵਿਤਾ ਮੁਕਾਬਲੇ ਦੇ ਚੌਥੇ ਦਿਨ ਦੇਸ਼ ਦੇ 17 ਰਾਜਾਂ ਤੋਂ 806 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਜੈਕਟ ਚੇਅਰਮੈਨ ਤੇ ਪ੍ਰਾਂਤ ਮੀਡੀਆ ਪ੍ਰਭਾਰੀ ਡਾ: ਮਨੂ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਖੇਤਰੀ ਪ੍ਰਮੁੱਖ ਸੁਸ਼ੀਲ ਸ਼ਰਮਾ, ਪ੍ਰਧਾਨ ਰਜਨੀਸ਼ ਸ਼ਰਮਾ, ਗਤੀਵਿਧੀ ਪ੍ਰਮੁੱਖ ਕੁਲਭੂਸ਼ਣ ਖ਼ਜ਼ੂਰੀਆ, ਕੁਲਦੀਪ ਗੁਲੇਰੀਆ, ਰਮੇਸ਼ ਸ਼ਰਮਾ, ਸੰਜੀਵ ਸ਼ਰਮਾ, ਅਮਿਤ ਕੰਸਲ, ਸੁਰਿੰਦਰ ਮੋਹਨ ਮਹਿਤਾ, ਅਮਰਜੀਤ ਸਿੰਘ ਅਤੇ ਸੁਰਜੀਤ ਸਿੰਘ ਦਾ ਇਸ ਮੁਹਿੰਮ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ | ਇਸ ਮੌਕੇ ਗਲੋਬਲ ਇੰਟਰਨੈਸ਼ਨਲ ਸਕੂਲ ਜੋਧਪੁਰ ਦੀ ਰਾਖੀ ਰੈਨਾ, ਜੇ.ਐਮ.ਕੇ ਸਕੂਲ ਦੀ ਵਾਨਿਆ ਸ਼ਰਮਾ, ਨਵੋਦਿਆ ਹਾਈ ਸਕੂਲ ਪੇੜਾ ਪੱਲੀ (ਤੇਲੰਗਾਨਾ) ਦੇ ਕੇ.ਜਸਵੰਤ, ਬੀ.ਐੱਚ ਕਾਲਜ ਹਾਉਲੀ (ਅਸਾਮ) ਦੀ ਅਨੂਸ੍ਰੀ ਰਾਏ, ਚੰਬਾ (ਹਿਮਾਚਲ ਪ੍ਰਦੇਸ਼) ਤੋਂ ਟੀ.ਸੀ ਸਾਵਣ, ਐਵਲਨ ਸਕੂਲ ਪਠਾਨਕੋਟ ਦੀ ਆਨੰਦ ਸ਼ਰਮਾ, ਅਨੱਨਿਆ ਸ਼ਰਮਾ, ਪਲਕ ਤੇ ਰੁਕਸਾਨਾ, ਸੰਸਕਾਰ ਵੈਲੀ ਸਕੂਲ ਦਾਤਾਰਪੁਰ ਦੇ ਕੁਨਾਲ ਸਿੰਘ, ਸਪਿੰ੍ਰਗ ਡੇਲ ਸਕੂਲ ਕਠੂਆ ਦੀ ਲਾਵਣਿਆ ਤੇ ਭਵਿਆ ਸ਼ਰਮਾ ਨੇ ਕਵਿਤਾਵਾਂ ਪੇਸ਼ ਕੀਤੀਅ | ਜਦੋਂ ਕਿ ਸਾਈਾ ਮੌਰਿਆ ਸਕੂਲ ਨੰਗਲਭੂਰ ਦੇ ਨੰਨੇ-ਮੁੰਨੇ ਬੱਚਿਆਂ ਨੇ ਸੁੰਦਰ ਪੇਂਟਿੰਗਾਂ ਰਾਹੀਂ ਪ੍ਰਕਿਰਤੀ ਸੰਭਾਲ ਦਾ ਸੰਦੇਸ਼ ਦਿੱਤਾ, ਗੇਟਵੇ ਸਕੂਲ ਸੁਜਲ (ਹਿਮਾਚਲ ਪ੍ਰਦੇਸ਼) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਲੋਗਨ, ਕੇਂਦਰੀ ਵਿਦਿਆਲਿਆ ਨੰਬਰ-4 ਪਠਾਨਕੋਟ ਦੀ ਅਸਮਿਤਾ ਸ਼ਰਮਾ ਨੇ ਪੇੜ ਨਾ ਕੱਟੋ ਦਾ ਸੱਦਾ ਦਿੱਤਾ | ਬਿਲਾਸਪੁਰ (ਛੱਤੀਸਗੜ੍ਹ) ਦੇ ਦਿਨੇਸ਼ ਕੁਮਾਰ ਦੁਬੇ ਨੇ 'ਆਓ ਵਾਤਾਵਰਨ ਬਚਾਈਏ ਮਿਲਜੁਲ ਕੇ ਹੱਥ ਵਧਾਈਏ' ਰਚਨਾ ਪੇਸ਼ ਕੀਤੀ | ਹਿਮਸ਼ਿਖਾ ਸਕੂਲ ਮਾਮੂਨ ਦੀ ਸਾਇਰਾ, ਅੰਕਿਤਾ, ਦਿਸ਼ਾ, ਸਨੇਹਾ ਤੇ ਸਾਕਸ਼ੀ ਸ਼ਰਮਾ ਨੇ ਪ੍ਰਕਿਰਤੀ ਨੂੰ ਹੋਰ ਸੁੰਦਰ ਬਣਾਉਣ ਦਾ ਸੰਦੇਸ਼ ਦਿੱਤਾ | ਪੀਐਮ ਸ੍ਰੀ ਕੇ.ਵੀ.ਐਫ.ਸੀ ਸਕੂਲ ਦੇ ਵਿਦਿਆਰਥੀਆਂ ਨੇ ਸੁੰਦਰ ਪੇਂਟਿੰਗਾਂ ਤਿਆਰ ਕੀਤੀਆਂ | ਖੇਤਰੀ ਪ੍ਰਮੁੱਖ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪ੍ਰੋਜੈਕਟ ਪ੍ਰਮੁੱਖ ਡਾ: ਮਨੂ ਸ਼ਰਮਾ ਦੇ ਯਤਨਾਂ ਸਦਕਾ ਦੇਸ਼ ਭਰ ਤੋਂ ਵਿਦਿਆਰਥੀ ਇਸ ਮੁਕਾਬਲੇ 'ਚ ਭਾਗ ਲੈ ਰਹੇ ਹਨ ਤੇ ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਮੁਕਾਬਲਿਆਂ ਦਾ ਆਯੋਜਨ ਕਰਨ ਜਾ ਰਹੀ ਹੈ | ਇਸ ਮੌਕੇ ਸੁਸ਼ੀਲ ਸ਼ਰਮਾ, ਜਨੀਸ਼ ਸ਼ਰਮਾ, ਮਨੀਸ਼ ਸ਼ਰਮਾ, ਕੁਲਦੀਪ ਗੁਲੇਰੀਆ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕੁਲਭੂਸ਼ਣ ਖ਼ਜ਼ੂਰੀਆ, ਸੰਜੀਵ ਸ਼ਰਮਾ, ਸੁਰੇਸ਼ ਸ਼ਰਮਾ, ਰਮੇਸ਼ ਸ਼ਰਮਾ, ਸੁਰਿੰਦਰ ਮੋਹਨ ਮਹਿਤਾ, ਅਮਿਤ ਕੰਸਲ, ਅਨਿਲ ਸ਼ਰਮਾ ਆਦਿ ਹਾਜ਼ਰ ਸਨ |