10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਕਿਰਤੀ ਕਿਸਾਨ ਯੂਨੀਅਨ ਵਲੋਂ ਨਹਿਰੀ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-06-2026
ਕਾਹਨੂੰਵਾਨ, 18 ਜੂਨ (ਨਿਸ਼ਾਨ ਸਿੰਘ ਚਾਹਲ)-ਅੱਪਰਬਾਰੀ ਦੁਆਬ ਨਹਿਰ ਦੇ ਸਠਿਆਲੀ ਪੁਲ ਤੋਂ ਨਿਕਲਦੇ ਰਜਬਾਹੇ ਦਾ ਪਾਣੀ ਕਿਸਾਨਾਂ ਨੂੰ ਨਾ ਮਿਲਣ ਕਾਰਨ ਕਿਰਤੀ ਕਿਸਾਨ ਯੂਨੀਅਨ ਵਲੋਂ ਨਹਿਰੀ ਵਿਭਾਗ ਗੁਰਦਾਸਪੁਰ ਦੇ ਖ਼ਿਲਾਫ਼ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਨੋਖ ਸਿੰਘ ਨੇ ਦੱਸਿਆ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਹੋਣ ਤੋਂ ਰੋਕਣ ਦੇ ਮਕਸਦ ਨਾਲ ਪੰਜਾਬ ਅੰਦਰ ਨਹਿਰਾਂ, ਰਜਬਾਹਿਆਂ ਤੇ ਖਾਲਾ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਟਾਇਲਾਂ ਤੱਕ ਪੁੱਜ ਸਕੇ ਅਤੇ ਵੱਧ ਤੋਂ ਵੱਧ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਖੇਤੀ ਪੈਦਾਵਾਰ ਲਈ ਕਰ ਸਕਣ ਪਰ ਨਹਿਰੀ ਵਿਭਾਗ ਦੀ ਲੇਟ ਲਤੀਫੀ ਦੇ ਚਲਦਿਆਂ ਝੋਨੇ ਦੀ ਲਵਾਈ ਦਾ ਸੀਜਨ ਸ਼ੁਰੂ ਹੋਣ ਤੋਂ 18 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋਇਆ, ਜਿਸ ਕਰਕੇ ਬਹੁਤ ਸਾਰੇ ਕਿਸਾਨ ਹਾਲੇ ਤੱਕ ਖੇਤਾਂ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਕਰ ਸਕੇ। ਕਿਸਾਨ ਆਗੂ ਅਨੋਖ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਨਰੈਣ ਸਿੰਘ, ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਘੋੜੇਵਾਹ ਸਠਿਆਲੀ ਰਾਜਬਾਹੇ ਨੂੰ ਪੱਕਾ ਕਰਨ ਦਾ ਕੰਮ ਇਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਪਰ ਹਾਲੇ ਤੱਕ ਇਹ ਰਜਬਾਹਾ ਕੇਵਲ ਕੀੜੀ ਅਫ਼ਗਾਨਾ ਤੱਕ ਹੀ ਪੱਕਾ ਹੋ ਸਕਿਆ ਹੈ। ਜਦ ਕਿ ਪਿੰਡ ਜਾਫ਼ਲਪੁਰ, ਜਾਗੋਵਾਲ ਬਾਂਗਰ, ਭੱਟੀਆਂ, ਚਿੱਬ, ਜਲਾਲਪੁਰ, ਬਗੋਲ, ਘੋੜੇਵਾਹ ਅਤੇ ਖੁਸ਼ਹਾਲਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਤੱਕ ਹਾਲੇ ਤੱਕ ਇਹ ਪਾਣੀ ਨਹੀਂ ਪੁੱਜ ਸਕਿਆ। ਉਨ੍ਹਾਂ ਦੱਸਿਆ ਕਿ ਬੀਤੀ ਦਿਨੀ ਕਿਰਤੀ ਕਿਸਾਨ ਯੂਨੀਅਨ ਵਲੋਂ ਇਹ ਮਾਮਲਾ ਐਕਸੀਅਨ ਗੁਰਦਾਸਪੁਰ ਦੇ ਧਿਆਨ ਵਿਚ ਵੀ ਲਿਆਂਦਾ ਸੀ। ਉਨ੍ਹਾਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ 20 ਜੂਨ ਤੱਕ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਪੁੱਜਦਾ ਕਰ ਦਿੱਤਾ ਜਾਵੇਗਾ, ਪਰ ਸਾਨੂੰ 20 ਜੂਨ ਤੱਕ ਵੀ ਨਹਿਰੀ ਪਾਣੀ ਮਿਲਣ ਦੀ ਆਸ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 20 ਜੂਨ ਤੱਕ ਉਨ੍ਹਾਂ ਦੇ ਖੇਤਾਂ ਤਾਂ ਪਾਣੀ ਨਾ ਪੁੱਜਿਆ ਤਾਂ ਕਿਰਤੀ ਕਿਸਾਨ ਯੂਨੀਅਨ ਪ੍ਰਭਾਵਿਤ ਕਿਸਾਨਾਂ ਨੂੰ ਨਾਲ ਲੈ ਕੇ ਨਹਿਰੀ ਵਿਭਾਗ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਇਸ ਬਾਰੇ ਸਬੰਧਤ ਠੇਕੇਦਾਰ ਹਰਜਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਉਹ ਪੂਰੀ ਵਾਹ ਲਗਾ ਰਹੇ ਹਨ ਕਿ ਜਲਦ ਤੋਂ ਜਲਦ ਰਜਬਾਹੇ ਨੂੰ ਪੱਕਾ ਕਰਨ ਦਾ ਕੰਮ ਮੁਕੰਮਲ ਹੋ ਸਕੇ ਤਾਂ ਜੋ ਕਿਸਾਨਾਂ ਨੂੰ ਖੇਤਾਂ ਲਈ ਪਾਣੀ ਮਿਲ ਸਕੇ। ਇਸ ਸਬੰਧੀ ਐਕਸੀਅਨ ਵਿਸ਼ਾਲ ਨੇ ਕਿਹਾ ਕਿ ਵਿਭਾਗ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਵਾਇਆ ਗੁਰਦਾਸਪੁਰ-ਜੰਮੂ, ਕਟੜਾ ਵੰਦੇ ਮਾਤਰਮ ਰੇਲਗੱਡੀ ਚੱਲਣ ’ਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਸ਼ਨੀਵਾਰ ਨ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੂੰ ਬਹੁਮਤ ਦਿਵਾਉਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ- ਬਰਿੰਦਰਮੀਤ ਸਿੰਘ ਪਾਹੜਾ/ਬਲਜੀਤ ਸਿੰ...
Ad Position 24