19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬਾਬਾ ਗਿਆਨ ਦਾਸ ਜੀ ਦੀ ਯਾਦ ’ਚ ਕਰਵਾਇਆ 2 ਰੋਜ਼ਾ ਜੋੜ ਮੇਲਾ

Ad Position 21
No active advertisement
ਅਜੀਤ ਡੈਸਕ 22-06-2026

ਕਾਹਨੂੰਵਾਨ, 21 ਜੂਨ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਸੱਲੋਪੁਰ ਦੇ ਗੁਰਦੁਆਰਾ ਤਪ ਅਸਥਾਨ ਬਾਬਾ ਗਿਆਨ ਦਾਸ ਜੀ ਦੀ ਲੋਕਲ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸਮੂਹ ਸੰਗਤ ਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਲ ਬਾਬਾ ਗਿਆਨ ਦਾਸ ਦੀ ਯਾਦ ਨੂੰ ਸਮਰਪਿਤ 2 ਰੋਜ਼ਾ ਜੋੜ ਮੇਲਾ ਕਰਵਾਇਆ। ਇਸ ਸਬੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਗਿਆਨੀ ਇੰਦਰਜੀਤ ਸਿੰਘ ਸੱਲੋਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦਾ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਚਨਦੀਪ ਸਿੰਘ ਸੋਹਲ ਦੇ ਜਥੇ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਨਾਮਵਾਰ ਕਬੱਡੀ ਕਲੱਬਾਂ ਦੇ ਕਰਵਾਏ ਕਬੱਡੀ ਮੁਕਾਬਲਿਆਂ ਵਿਚ ਮਾਸਾ ਕਬੱਡੀ ਕਲੱਬ ਗੁਰਦਾਸਪੁਰ ਨੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਨੂੰ ਹਰਾਇਆ। ਖੋਖਰ ਫ਼ੌਜੀਆਂ ਦੇ ਕਬੱਡੀ ਕਲੱਬ ਨੇ ਪੰਜਾਬ ਲਾਇਨਜ਼ ਗੁਰਦਾਸਪੁਰ ਨੂੰ ਹਰਾਇਆ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਨੇ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਲੋਹਗੜ੍ਹ ਦੀ ਟੀਮ ਨੂੰ ਹਰਾ ਕੇ ਹਰਾਇਆ। ਕੁਸ਼ਤੀ ਮੁਕਾਬਲਿਆਂ ਵਿਚ ਹੀਰਾ ਸੱਲੋਪੁਰ ਨੇ ਸ਼ੇਰਾ ਗੁਰਦਾਸਪੁਰ ਨੂੰ ਚਿੱਤ ਕੀਤਾ ਗਿਆ। ਮੇਲੇ ਦੌਰਾਨ ਅਪਾਹਜ ਸੋਨੂੰ ਗੁਰਦਾਸਪੁਰ ਨੇ ਆਪਣੇ ਮਜਬੂਤ ਦੰਦਾਂ ਨਾਲ 10 ਇੱਟਾਂ ਚੁੱਕ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਰੈਫ਼ਰੀ ਦੇ ਫਰਜ ਧੀਰਾ ਔਲਖ ਤੇ ਇੰਦਰਜੀਤ ਭਾਮ ਅਤੇ ਕੁਮੈਂਟਰ ਦੇ ਫ਼ਰਜ਼ ਪ੍ਰਕਾਸ਼ ਠੱਕਰ ਸੰਧੂ ਅਤੇ ਨਬੀ ਫੇਰੋਚੇਚੀ ਵਲੋਂ ਨਿਭਾਏ ਗਏ। ਮੇਲੇ ਦੇ ਅਖੀਰ ’ਚ ਪ੍ਰਬੰਧਕਾਂ ਵਲੋਂ ਜੇਤੂ ਕਬੱਡੀ ਟੀਮਾਂ ਨੂੰ ਪੁਰਸਕਾਰ ਵਜੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਬਾਬਾ ਗਿਆਨ ਦਾਸ ਜੀ ਲੋਕਲ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਤਿਰਲੋਕ ਸਿੰਘ, ਖ਼ਜ਼ਾਨਚੀ ਸਾਹਿਬ ਸਿੰਘ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਸਿਮਰਨਜੀਤ ਸਿੰਘ, ਨਵਜੋਤ ਸਿੰਘ, ਬਲਜੀਤ ਸਿੰਘ, ਸਰਪੰਚ ਕੌਸਲ ਸਿੰਘ, ਹਰਭਜਨ ਸਿੰਘ ਸੈਣੀ, ਫ਼ੌਜੀ ਬਲਜੀਤ ਸਿੰਘ, ਦਵਿੰਦਰਜੀਤ ਸਿੰਘ, ਬਖ਼ਤਾਵਰ ਸਿੰਘ ਅਤੇ ਗੁਰਜਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਹੁਵਿੰਡ ਵਿਖੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੇ ਮਾਮਲੇ ’ਚ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ-ਜਥੇਦਾਰ ਮੁਲਤਾਨ... ਅਗਲੀ ਖ਼ਬਰ ਸੰਯੋਜਕ ਪੱਧਰੀ ਬਾਲ ਸਮਾਗਮ ਆਯੋਜਿਤ
Ad Position 24