ਪਠਾਨਕੋਟ, 24 ਜੂਨ (ਸੰਧੂ)-ਸਰਕੁਲਰ ਰੋਡ ਸਥਿਤ ਗੋਪਾਲ ਧਾਮ ਗਊਸ਼ਾਲਾ ਵਿਚ ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਖੁਰਾਣਾ ਪਰਿਵਾਰ ਵਲੋਂ ਗਊਆਂ ਦੇ ਇਕ ਦਿਨ ਦੇ ਚਾਰੇ ਲਈ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਖੁਰਾਣਾ ਪਰਿਵਾਰ ਨੇ ਗਊ ਸੇਵਾ ਨੂੰ ਸਭ ਤੋਂ ਵੱਡਾ ਪੁੰਨ ਕਰਾਰ ਦਿੰਦਿਆਂ ਸਮਾਜ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪ੍ਰਧਾਨ ਵਿਜੇ ਪਾਸੀ ਨੇ ਖੁਰਾਣਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ ਦਾ ਕਾਰਜ ਨਿਰੰਤਰ ਚੱਲ ਰਿਹਾ ਹੈ। ਇਸ ਮੌਕੇ ਸੰਜੀਵ ਕੁਮਾਰ, ਨਰਿੰਦਰ ਮਹਾਜਨ, ਰਾਜੀਵ ਮਹਾਜਨ, ਗਰੀਬਦਾਸ, ਪ੍ਰੇਮ ਗਰਗ, ਪੰਡਿਤ ਬ੍ਰਿਜੇਸ਼ ਸ਼ਾਸਤਰੀ ਅਤੇ ਹੋਰ ਗਊ ਭਗਤ ਹਾਜ਼ਰ ਸਨ।