12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੰਯੁਕਤ ਕਿਸਾਨ ਮੋਰਚੇ ਨੇ ਘੁਮਾਣ- ਅੰਮ੍ਰਿਤਸਰ ਨੈਸ਼ਨਲ ਹਾਈਵੇ 503ਏ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 01-07-2026
ਘੁਮਾਣ, 30 ਜੂਨ (ਬੰਮਰਾਹ)-ਕਸਬਾ ਘੁਮਾਣ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ 503ਏ ਨੈਸ਼ਨਲ ਹਾਈਵੇ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਮ ਕਰ ਦਿੱਤਾ ਗਿਆ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਧਰਨੇ ’ਚ ਸੰਯੁਕਤ ਮੋਰਚੇ ਵਿਚ ਭਾਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਸੰਘਰਸ਼ ਕਮੇਟੀ ਤੋਂ ਇਲਾਵਾ ਹੋਰ ਜਥੇਬੰਦੀਆਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ ਨਾ ਮਿਲਣ ਕਰਕੇ ਕਿਸਾਨਾਂ ਦਾ ਝੋਨਾ ਖਰਾਬ ਹੋ ਰਿਹਾ। ਉਨ੍ਹਾਂ ਨਾਲ ਹੀ ਕਿਹਾ ਕਿ ਅਠਵਾਲ ਪੁਲ ਨਹਿਰ ਤੋਂ ਪਿੰਡ ਵੀਲ੍ਹਾਬੱਜੂ ਤੋਂ ਦਕੋਹਾ ਨੂੰ ਜਾਣ ਵਾਲੀ 18 ਫੁੱਟ ਸੜਕ ਦਾ ਕੰਮ ਪਿਛਲੇ ਡੇਢ ਸਾਲ ਤੋਂ ਅਧੂਰਾ ਪਿਆ ਹੈ, ਪਰ ਠੇਕੇਦਾਰ ਵਲੋਂ ਇਸ ਨੂੰ ਮੁਕੰਮਲ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਹਰ ਰੋਜ਼ ਵੱਡੇ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਲੁੱਕ ਮਹਿੰਗੀ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਤਹਿਤ 6.56 ਕਿਲੋਮੀਟਰ, ਲਾਗਤ 484.15 ਲੱਖ ਨਾਲ ਅੰਮ੍ਰਿਤਸਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੋਂ ਦਕੋਹਾ ਵਾਇਆ ਵੀਲਾ ਬੱਜੂ ਨੂੰ 18 ਫੁੱਟ ਸੜਕ ਬਣਾਈ ਜਾ ਰਹੀ ਹੈ, ਜਿਸ ਦਾ ਕੰਮ 30 ਅਕਤੂਬਰ 2024 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਇਕ ਸਾਲ ਵਿਚ ਮੁਕੰਮਲ ਕਰਨਾ ਸੀ, ਪਰ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਸੜਕ ’ਤੇ ਲੁੱਕ ਨਹੀਂ ਪੈ ਸਕੀ। ਮੌਕੇ ’ਤੇ ਪਹੁੰਚੇ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਪ੍ਰਭਜੋਤ ਸਿੰਘ ਨੇ ਕਿਹਾ ਕਿ ਲੁੱਕ ਦੇ ਰੇਟ ਦੋ ਗੁਣਾਂ ਵਧਣ ਕਰਕੇ ਸਾਰੇ ਕੰਮ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ 15 ਦਿਨਾਂ ’ਚ ਇਸ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਜਾਰੀ ਰੱਖਿਆ, ਜਿਸ ਤੋਂ ਬਾਅਦ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ 15 ਜੁਲਾਈ ਤੱਕ ਸੜਕ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ, ਸਟੇਜ ਸਕੱਤਰ ਅਮਰੀਕ ਸਿੰਘ ਮੀਕੇ ਜਨਰਲ ਸਕੱਤਰ, ਮੰਗਲ ਸਿੰਘ ਵੀਲ੍ਹਾ ਬੱਜੂ, ਗੁਰਮੀਤ ਸਿੰਘ, ਸਵਰਨ ਸਿੰਘ ਤਲਵੰਡੀ, ਸਾ. ਸਰਪੰਚ ਰਾਜ ਅਲੀ, ਹਰਦੇਵ ਸਿੰਘ, ਲਖਵਿੰਦਰਜੀਤ ਸਿੰਘ, ਸਾ. ਸਰਪੰਚ ਪ੍ਰਤਾਪ ਸਿੰਘ, ਜਥੇਦਾਰ ਮੇਜਰ ਸਿੰਘ ਤਲਵੰਡੀ, ਤਰਲੋਕ ਸਿੰਘ ਮੀਕੇ, ਰਣਧੀਰ ਸਿੰਘ, ਨਿਸ਼ਾਨ ਸਿੰਘ ਵੀਲ੍ਹਾ ਬੱਜੂ, ਬਲਵਿੰਦਰ ਸਿੰਘ ਮੀਕੇ ਜ਼ਿਲ੍ਹਾ ਸਲਾਹਕਾਰ, ਗੁਰਮੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਨੰਬਰਦਾਰ ਬਲਾਕ ਪ੍ਰਧਾਨ, ਮਨਜੀਤ ਸਿੰਘ ਜਕਰੀਆ, ਪ੍ਰੇਮ ਸਿੰਘ, ਤਰਲੋਕ ਸਿੰਘ, ਲਖਵਿੰਦਰ ਸਿੰਘ ਬਲਾਕ ਪ੍ਰਧਾਨ, ਹਰਦੇਵ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਅਜੈਬ ਸਿੰਘ, ਸੁਖਵਿੰਦਰ ਸਿੰਘ ਰਜੋਆ, ਸਤਪਾਲ ਸਿੰਘ ਤਲਵੰਡੀ, ਗੁਰਦੀਪ ਸਿੰਘ ਤਲਵੰਡੀ, ਗੁਲਜਾਰ ਸਿੰਘ ਮਾਨ, ਸਿਕੰਦਰ ਸਿੰਘ ਠੇਠਰਕੇ, ਜਸਪਾਲ ਸਿੰਘ ਤਲਵੰਡੀ, ਸਾਧੂ ਸਿੰਘ, ਅਜਮੇਰ ਸਿੰਘ ਮੀਕੇ, ਆਗਿਆਪਾਲ ਸਿੰਘ, ਜੋਗਿੰਦਰ ਸਿੰਘ ਪੇਰੋਸ਼ਾਹ, ਮੇਜਰ ਸਿੰਘ ਬੀ.ਏ. ਮੀਕੇ, ਜੋਗਿੰਦਰ ਸਿੰਘ ਮੀਕੇ ਕਾਮਰੇਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਦੇ ਘਰ ਦੇ ਬਾਹਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ-ਪੁਲਿਸ ਕਰ ਰਹੀ ਜਾਂਚ ਅਗਲੀ ਖ਼ਬਰ ਹਲਕਾ ਕਾਦੀਆਂ ਤੋਂ ਹਾਈਕਮਾਂਡ ਟਕਸਾਲੀ ਅਕਾਲੀ ਜਾਂ ਪੰਥਕ ਪਰਿਵਾਰ ਨੂੰ ਟਿਕਟ ਦੇਵੇ -ਜਥੇ. ਰਮਨਦੀਪ ਸਿੰਘ ਸੰਧੂ
Ad Position 24