ਕਾਹਨੂੰਵਾਨ, 30 ਜੂਨ (ਨਿਸ਼ਾਨ ਸਿੰਘ ਚਾਹਲ)-ਵਿਧਾਨ ਸਭਾ ਹਲਕਾ ਕਾਦੀਆਂ ਵਿਚ ਕਾਂਗਰਸ ਪਾਰਟੀ ਨੂੰ ਸਿਆਸੀ ਤੌਰ ’ਤੇ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਸਾਥੀ ਸਰਬਜੀਤ ਸਿੰਘ ਜਾਗੋਵਾਲ, ਜੋ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਬਲਾਕ ਸੰਮਤੀ ਮੈਂਬਰ ਤੇ ਸੈਣੀ ਭਲਾਈ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ, ਵਲੋਂ ਅੱਜ ਆਪਣੇ ਸਾਥੀ ਅਵਿੰਦਰ ਸਿੰਘ ਲਾਧੂਪੁਰ ਤੇ ਜਤਿੰਦਰ ਸਿੰਘ ਸਾਬੀ ਸਮੇਤ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਸ: ਮਾਹਲ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਤ ਆਗੂਆਂ ਬਲਵੰਤ ਸਿੰਘ ਜਾਗੋਵਾਲ, ਜਸਬੀਰ ਸਿੰਘ ਜਾਗੋਵਾਲ, ਮਨਜੀਤ ਸਿੰਘ ਜਾਗੋਵਾਲ, ਬੱਬਲਜੀਤ ਸਿੰਘ ਭੱਟੀਆਂ, ਮਨਜੀਤ ਸਿੰਘ ਖ਼ਾਲਸਾ ਜਾਗੋਵਾਲ, ਅਮਰਜੀਤ ਸਿੰਘ ਚੱਕੀਵਾਲਾ, ਜਤਿੰਦਰ ਸਿੰਘ ਸਾਬਾ ਜਾਗੋਵਾਲ, ਗੁਰਨਾਮ ਸਿੰਘ ਟੈਂਕੀ ਵਾਲਾ, ਜਤਿੰਦਰ ਸਿੰਘ ਰੰਧਾਵਾ ਹਾਰਨੀਆਂ, ਬਲਵੰਤ ਸਿੰਘ ਬੇਲੀ ਜਾਗੋਵਾਲ, ਬਲਵਿੰਦਰ ਸਿੰਘ ਜਾਗੋਵਾਲ, ਪਲਵਿੰਦਰਪਾਲ ਸਿੰਘ ਜਾਗੋਵਾਲ, ਕੁਲਦੀਪ ਸਿੰਘ ਸਾਬਕਾ ਪੰਚ ਜਾਗੋਵਾਲ ਵਲੋਂ ਸ: ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਰਬਜੀਤ ਸਿੰਘ ਜਾਗੋਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਹਲਕਾ ਕਾਦੀਆਂ ਦੇ ਲੋਕ ਸ: ਮਾਹਲ ਦੀ ਅਗਵਾਈ ਹੇਠ ਆਪ ਵਿਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਮੌਕੇ ਰਵਿੰਦਰ ਸਿੰਘ ਲਾਧੂਪੁਰ, ਰਣਜੀਤ ਸਿੰਘ ਲਾਧੂਪੁਰ, ਬਲਵਿੰਦਰ ਸਿੰਘ ਫੌਜੀ ਜਾਗੋਵਾਲ, ਰਣਜੀਤ ਸਿੰਘ ਲਾਧੂਪੁਰ, ਬਲਵੰਤ ਸਿੰਘ ਕਾਕੂ, ਮਨਮੋਹਨ ਸਿੰਘ ਕਾਹਨੂੰਵਾਨ, ਮਨਪ੍ਰੀਤ ਸਿੰਘ ਐਮ.ਪੀ. ਕਾਹਨੂੰਵਾਨ, ਉਂਕਾਰ ਸਿੰਘ ਸੈਦੋਵਾਲ, ਸਲਾਮਤ ਮਸੀਹ ਸਰਪੰਚ ਦਾਰਾਪੁਰ, ਮਨਜੀਤ ਸਿੰਘ ਚੱਕ ਯਾਕੂਬ, ਹਰਦੇਵ ਸਿੰਘ ਚੱਕ ਯਾਕੂਬ ਆਦਿ ਹਾਜ਼ਰ ਸਨ।