01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅਧਿਆਪਕ ਦਲ ਪੰਜਾਬ ਵਲੋਂ ਜਥੇਬੰਦਕ ਢਾਂਚੇ ਦਾ ਗਠਨ

Ad Position 21
No active advertisement
ਅਜੀਤ ਡੈਸਕ 02-07-2026
ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-ਅਧਿਆਪਕ ਦਲ ਪੰਜਾਬ ਦੇ ਸਮੂਹ ਡੈਲੀਗੇਟਾਂ ਵਲੋਂ ਬੀਤੇ ਦਿਨੀਂ ਪੰਜਾਬ ਪੱਧਰੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਸੂਬਾ ਪ੍ਰਧਾਨ ਤੇ ਰਵਿੰਦਰਜੀਤ ਸਿੰਘ ਪੰਨੂ ਨੂੰ ਸੂਬਾ ਸਕੱਤਰ ਜਨਰਲ ਚੁਣਿਆ ਗਿਆ ਸੀ ਤੇ ਜਥੇਬੰਦਕ ਢਾਂਚੇ ਦੇ ਗਠਨ ਲਈ ਪੂਰਨ ਤੌਰ ’ਤੇ ਅਧਿਕਾਰ ਦਿੱਤੇ ਗਏ ਸਨ। ਇਸੇ ਲੜੀ ਤਹਿਤ ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਕਨਵੀਨਰ ਬਾਜ ਸਿੰਘ ਖਹਿਰਾ ਤੇ ਕਨਵੀਨਰ ਜਸਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਤੇ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਵਲੋਂ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ, ਜਿਨ੍ਹਾਂ ’ਚ ਰਾਜਦੀਪ ਸਿੰਘ ਬਰੇਟਾ, ਵਰਿੰਦਰ ਸਿੰਘ ਕੰਬੋਜ, ਆਤਮਜੀਤ ਸਿੰਘ ਢਿੱਲੋਂ, ਰਵਿੰਦਰ ਸਿੰਘ ਗਿੱਲ, ਰਾਜੇਸ਼ ਜੌਲੀ (ਸੀਨੀਅਰ ਮੀਤ ਪ੍ਰਧਾਨ), ਅਮਨਬੀਰ ਸਿੰਘ ਗੋਰਾਇਆ, ਭਜਨ ਸਿੰਘ ਮਾਨ, ਤਰਨਜੀਤ ਸਿੰਘ, ਭੁਪਿੰਦਰ ਸਿੰਘ ਚਾਹਲ, ਰਮੇਸ਼ ਕੁਮਾਰ ਭੇਟਾ, ਜਸਵਿੰਦਰ ਸਿੰਘ ਮਾਨਾਂਵਾਲਾ (ਮੀਤ ਪ੍ਰਧਾਨ), ਸੁਖਜੀਤ ਸਿੰਘ ਪਨੂੰ, ਰਵਿੰਦਰ ਸਿੰਘ ਦੁੱਗਰੀ, ਤਰਪਿੰਦਰਪਾਲ ਸਿੰਘ ਭੱਟੀਵਾਲ, ਬਲਵੰਤ ਸਿੰਘ ਟਿਵਾਣਾ, ਰਣਜੀਤ ਸਿੰਘ ਬਰਾੜ, ਦਲਵਿੰਦਰ ਸਿੰਘ ਸ਼ੇਰਪੁਰ (ਜਨਰਲ ਸਕੱਤਰ), ਜਸਕੇਵਲ ਸਿੰਘ ਗੋਲੇਵਾਲੀਆ ਤੇ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ (ਮੁੱਖ ਸਲਾਹਕਾਰ), ਨੀਰਜਪਾਲ ਸਿੰਘ ਤੇ ਕਰਨਵੀਰ ਸਿੰਘ ਰੰਧਾਵਾ (ਸਲਾਹਕਾਰ), ਗੁਰਜੀਤ ਸਿੰਘ ਤੇ ਰਾਕੇਸ਼ ਕੁਮਾਰ ਗਰਗ (ਸਕੱਤਰ), ਗੁਰਪ੍ਰੀਤ ਸਿੰਘ ਸਿੱਧੂ ਵਿੱਤ ਸਕੱਤਰ, ਹਰਦੇਵ ਸਿੰਘ ਖਾਨੋਵਾਲ ਤੇ ਕੁਲਦੀਪ ਸਿੰਘ (ਪ੍ਰੈੱਸ ਸਕੱਤਰ), ਬਲਬੀਰ ਸਿੰਘ ਧਾਮੀ ਤੇ ਸੁਖਦੀਪ ਸਿੰਘ (ਜਥੇਬੰਦਕ ਸਕੱਤਰ), ਜਸਬੀਰ ਸਿੰਘ ਆਡੀਟਰ, ਅਮਨੀਸ਼ ਕੁਮਾਰ ਤੇ ਰਜਨੀਸ਼ ਕੁਮਾਰ (ਪ੍ਰਚਾਰ ਸਕੱਤਰ) ਨਿਯੁਕਤ ਕੀਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਅਧਿਆਪਕ ਦਲ ਪੰਜਾਬ ਹਮੇਸ਼ਾ ਅਧਿਆਪਕ ਵਰਗ ਦੇ ਹਿੱਤਾਂ ਦਾ ਮੁਦੱਈ ਰਿਹਾ ਹੈ ਤੇ ਸਰਕਾਰਾਂ ਖਿਲਾਫ਼ ਚੱਲੇ ਹਰੇਕ ਸੰਘਰਸ਼ ਵਿਚ ਮੋਹਰੀ ਰੋਲ ਨਿਭਾਉਂਦਾ ਰਿਹਾ ਹੈ ਤੇ ਭਵਿੱਖ ’ਚ ਵੀ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ, ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਦੀ ਸੁਯੋਗ ਅਗਵਾਈ ਹੇਠ ਅਧਿਆਪਕਾਂ ਦੇ ਹੱਕਾਂ ਤੇ ਹਿਤਾਂ ਦੀ ਰਾਖੀ ਲਈ ਅਧਿਆਪਕ ਦਲ ਪੰਜਾਬ ਲਗਾਤਾਰ ਸੰਘਰਸ਼ ਕਰਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨੇ ਕੀਤੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿ... ਅਗਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਚੋਰ ਸੋਨਾ, ਚਾਂਦੀ ਤੇ ਨਕਦੀ ਲੈ ਉੱਡੇ
Ad Position 24
No active advertisement