05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪਾਵਰਕਾਮ ਮੁਲਾਜ਼ਮ ਵਰਕ-ਟੂ-ਰੂਲ ਤਹਿਤ 8 ਘੰਟੇ ਹੀ ਡਿਊਟੀ ਕਰਨਗੇ-ਗਿੱਲ

Ad Position 21
No active advertisement
ਅਜੀਤ ਡੈਸਕ 08-07-2026
ਧਾਰੀਵਾਲ, 7 ਜੁਲਾਈ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ/ਟ੍ਰਾਂਸਕੋ ਦੀ ਜਾਇੰਟ ਫੋਰਮ ਤੇ ਏਕਤਾ ਮੰਚ ਪੰਜਾਬ ਦੇ ਸਾਂਝੇ ਫੋਰਮ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਸਕੱਤਰ ਤੇ ਡਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੇ ਬਾਰਡਰ ਜ਼ੋਨ ਅਮਿ੍ਰੰਤਸਰ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਾਵਰਕਾਮ ਮੰਡਲ ਦਫ਼ਤਰ ਧਾਰੀਵਾਲ ਵਿਖੇ ਐਕਸੀਅਨ ਦੇ ਨਾਮ ਹੇਠ ਵਰਕ-ਟੂ-ਰੂਲ ਦੀ ਕਾਪੀ ਤੇ ਮੰਗ ਪੱਤਰ ਐੱਚ.ਡੀ.ਐੱਮ. ਜਸਵਿੰਦਰ ਸਿੰਘ ਔਲਖ ਨੂੰ ਸੌਂਪਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ, ਜਿਸ ਕਰਕੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਰੋਸ ਜਿਤਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ 4 ਸਾਲ ਦਾ ਡੀ.ਏ. ਬਕਾਇਆ ਅਤੇ ਪੁਰਾਣੀ ਪੈਨਸ਼ਨ ਸਕੀਮ 1972 ਲਾਗੂ ਨਹੀਂ ਕਰਦੀ ਤਾਂ ਪਾਵਰਕਮ ਦਾ ਸਮੁੱਚਾ ਮੁਲਾਜ਼ਮ ਵਰ-ਟੂ-ਰੂਲ ਅਨੁਸਾਰ ਆਪਣੀ ਡਿਊਟੀ 8 ਘੰਟੇ ਹੀ ਕਰਨਗੇ ਤੇ ਪੈਡੀ ਸੀਜ਼ਨ ਦੌਰਾਨ ਬਿਜਲੀ ਸਪਲਾਈ ’ਚ ਵਿਘਨ ਪੈਂਦਾ ਹੈ ਤਾਂ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਹੋਵੇਗੀ। ਇਸ ਮੌਕੇ ਗੁਰਦੀਪ ਸਿੰਘ ਗਿੱਲ, ਹਰਵਿੰਦਰ ਸਿੰਘ ਕਲੇਰ ਜੇ.ਈ., ਮਨੋਜ ਕੁਮਾਰ, ਮਨਜੀਤ ਸਿੰਘ ਕਲੇਰ, ਦਵਿੰਦਰ ਸਿੰਘ ਵੜੈਚ ਜੇ.ਈ., ਰਜਿੰਦਰ ਸਿੰਘ ਰਣੀਆ, ਤਰਲੋਕ ਸਿੰਘ ਖੁੰਡੀ, ਅੰਗਰੇਜ ਸਿੰਘ ਗਿੱਲ, ਮੁਖਵਿੰਦਰ ਸਿੰਘ ਖਾਲਸਾ, ਰਛਪਾਲ ਸਿੰਘ ਸੋਹਲ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਮਾਮਲੇ ’ਚ 3 ਮੁਲਜ਼ਮ ਕਾਬੂ ਅਗਲੀ ਖ਼ਬਰ ਕੰਪਿਊਟਰ ਕੋਰਸ ਕਰ ਰਹੀ ਨਾਬਾਲਗਾ ਨਾਲ ਜਬਰ ਜਨਾਹ, ਨੌਜਵਾਨ ਨਾਮਜ਼ਦ
Ad Position 24
No active advertisement