06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

‘ਸ਼ਹਿਰ ਜ਼ਿੰਦਾ ਕਰੋ’ ਮੁਹਿੰਮ ਤਹਿਤ ਗੁਰਜੀਤ ਮਾਰਕੀਟ ਨੂੰ ਮਿਲਿਆ ਪਹਿਲਾ ਜਨਤਕ ਪਖਾਨਾ

Ad Position 21
No active advertisement
ਅਜੀਤ ਡੈਸਕ 08-07-2026
ਪਠਾਨਕੋਟ, 7 ਜੁਲਾਈ (ਸੰਧੂ)-ਕੈਲੇਡੋਨਿਅਨ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਤੇ ਨੌਜਵਾਨ ਸਮਾਜ ਸੇਵੀ ਸ੍ਰੀਜਲ ਗੁਪਤਾ ਵਲੋਂ ਆਪਣੀ ‘ਸ਼ਹਿਰ ਜ਼ਿੰਦਾ ਕਰੋ’ ਮੁਹਿੰਮ ਤਹਿਤ ਗੁਰਜੀਤ ਮਾਰਕੀਟ ਵਿਚ ਨਵਾਂ ਜਨਤਕ ਪਖਾਨਾ ਤਿਆਰ ਕਰਵਾ ਕੇ ਵਪਾਰ ਮੰਡਲ ਨੂੰ ਸੌਂਪਿਆ ਗਿਆ। ਇਸ ਨਾਲ ਸਾਲਾਂ ਤੋਂ ਵਪਾਰੀਆਂ ਤੇ ਗ੍ਰਾਹਕਾਂ ਨੂੰ ਪੇਸ਼ ਆ ਰਹੀ ਦਰਪੇਸ਼ ਮੁੱਢਲੀ ਸਮੱਸਿਆ ਦਾ ਹੱਲ ਹੋਇਆ ਹੈ। ਜਿਸ ਕਾਰਨ ਵਪਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਖਾਨੇ ਦੀਆਂ ਚਾਬੀਆਂ ਸੌਂਪਣ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦੀਪਿੰਦਰ ਅਰੋੜਾ, ਪੰਜਾਬ ਜਰਨਲ ਸਕੱਤਰ ਐਲ.ਆਰ. ਸੋਢੀ, ਪੰਜਾਬ ਸਕੱਤਰ ਸੁਨੀਲ ਮਹਾਜਨ, ਆਰਗੇਨਾਈਜ਼ੇਸ਼ਨ ਇੰਚਾਰਜ ਰਜਨੀਸ਼ ਮਹਾਜਨ, ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ, ਮਿੰਟੂ ਪਹਿਲਵਾਨ, ਮਹਾਜਨ ਸਭਾ ਆਲ ਇੰਡੀਆ ਯੂਥ ਵਿੰਗ ਦੇ ਸਕੱਤਰ ਰੋਹਿਤ ਮਹਾਜਨ, ਨਿਖਿਲ ਮਹਾਜਨ, ਸੰਜੀਵ ਪੁਰੀ, ਹਨੀ ਮਹਾਜਨ, ਅਮਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ। ਇਸ ਮੌਕੇ ਵਪਾਰੀਆਂ ਨੇ ਸ਼੍ਰੀਜਲ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਇਸ ਸਹੂਲਤ ਦੀ ਮੰਗ ਕੀਤੀ ਜਾ ਰਹੀ ਸੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿਰਫ਼ ਇੱਕ ਪਖਾਨਾ ਬਣਾਉਣ ਤੱਕ ਸੀਮਿਤ ਨਹੀਂ, ਸਗੋਂ ਵਪਾਰੀਆਂ ਅਤੇ ਬਾਜ਼ਾਰ ਵਿੱਚ ਆਉਣ ਵਾਲੇ ਗਾਹਕਾਂ ਦੀ ਸਹੂਲਤ ਅਤੇ ਸਨਮਾਨ ਨਾਲ ਜੁੜਿਆ ਮਹੱਤਵਪੂਰਨ ਕਦਮ ਹੈ।ਸ਼੍ਰੀਜਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰ ਦੇ ਵਪਾਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੋ ਦੁਕਾਨਦਾਰ 10 ਤੋਂ 12 ਘੰਟੇ ਲਗਾਤਾਰ ਆਪਣੀਆਂ ਦੁਕਾਨਾਂ ‘ਤੇ ਬੈਠ ਕੇ ਲੋਕਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਲਈ ਅਜਿਹੀਆਂ ਸਹੂਲਤਾਂ ਬਹੁਤ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਆਧੁਨਿਕ ਤਕਨੀਕ ਅਪਣਾ ਕੇ ਕਿਸਾਨ ਖੇਤੀ ਨੂੰ ਬਣਾ ਸਕਦੇ ਹਨ ਵੱਧ ਲਾਹੇਵੰਦ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਲੋਕਾਂ ਦੀ ਸਿਹਤ ਸਹੂਲਤ ਲਈ ਲੈਬੋਰਟਰੀ ਖੁੱਲ੍ਹ ਰਹੀ ਹੈ- ਰਸੀਵਰ ਗੁਰਮੇਜ ਸਿੰਘ ਚੀਮਾ
Ad Position 24
No active advertisement